10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

'ਆਪ' ਚੰਡੀਗੜ੍ਹ ਨੇ ਭਾਜਪਾ ਸਰਕਾਰ ਦੇ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਭੰਗ ਕਰਨ ਦੇ ਫ਼ੈਸਲੇ ਵਿਰੁੱਧ ਮੋਮਬੱਤੀ ਮਾਰਚ ਕੱਢਿਆ <br/>

ਆਮ ਆਦਮੀ ਪਾਰਟੀ, ਚੰਡੀਗੜ੍ਹ ਦੇ ਵਰਕਰ, ਕੇਂਦਰ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਦੇ ਫ਼ੈਸਲੇ ਵਿਰੁੱਧ ਮੋਮਬੱਤੀ ਮਾਰਚ ਕੱਢਦੇ ਹੋਏ | ਤਸਵੀਰ : ਕਮਲਜੀਤ ਸਿੰਘ <br/> 04-11-2025
ਚੰਡੀਗੜ੍ਹ, 3 ਨਵੰਬਰ (ਬਲਜਿੰਦਰ ਸਿੰਘ ਹਾਂਡਾ)-ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਨੇ ਕੇਂਦਰ ਦੀ ਭਾਜਪਾ ਸਰਕਾਰ ਦੇ ਪੰਜਾਬ ਯੂਨੀਵਰਸਿਟੀ ਸੈਨੇਟ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਲੋਕਤੰਤਰ ਅਤੇ ਸਿੱਖਿਆ ਦੋਵਾਂ 'ਤੇ ਸਿੱਧਾ ਹਮਲਾ ਕਿਹਾ ਹੈ | ਆਮ ਆਦਮੀ ਪਾਰਟੀ ਚੰਡੀਗੜ੍ਹ ਵਲੋਂ ਨੀਲਮ ਥੀਏਟਰ, ਸੈਕਟਰ 17 ਦੇ ਬਾਹਰ ਇਕ ਮੋਮਬੱਤੀ ਮਾਰਚ ਕੱਢਿਆ ਗਿਆ, ਜਿਥੇ ਇਸ ਤਾਨਾਸ਼ਾਹੀ ਕਦਮ ਵਿਰੁੱਧ ਸ਼ਾਂਤਮਈ ਵਿਰੋਧ ਦਰਜ ਕਰਵਾਇਆ ਗਿਆ | ਮੋਮਬੱਤੀ ਮਾਰਚ 'ਚ ਓਾਕਾਰ ਸਿੰਘ ਅÏਲਖ (ਜਨਰਲ ਸਕੱਤਰ), ਪੀ. ਪੀ. ਸ਼ਾਮਿਲ ਹੋਏ | ਘਈ, ਕੌਂਸਲਰ ਯੋਗੇਸ਼ ਢੀਂਗਰਾ, ਸੁਮਨ, ਜਸਬੀਰ ਸਿੰਘ ਲਾਡੀ, ਰਾਮਚੰਦਰ ਯਾਦਵ, ਡਾ. ਜੱਗਾ, ਦੇਸ਼ਰਾਜ ਸਾਂਵਰ, ਸ਼ਕੀਲ ਮੁਹੰਮਦ, ਐਡਵੋਕੇਟ ਖੁੱਚਾ, ਵਿਕਰਾਂਤ ਏ. ਤੰਵਰ (ਸਟੇਟ ਮੀਡੀਆ ਇੰਚਾਰਜ), 'ਆਪ' ਪੰਜਾਬ ਯੂਨੀਵਰਸਿਟੀ ਵਿਦਿਆਰਥੀ ਵਿੰਗ ਦੇ ਆਗੂ ਲਲਿਤ ਮੋਹਨ, ਸਟੇਟ ਜੁਆਇੰਟ ਚੇਅਰਮੈਨ ਰਾਜੇਸ਼ ਚੌਧਰੀ, ਬੀਰੂ, ਕੁਲਦੀਪ, ਬੌਬੀ ਸਿੰਘ, ਐਸ. ਪੀ. ਯਾਦਵ, ਇੰਦਰਜੀਤ ਸ਼ਰਮਾ, ਸੀਨੀਅਰ ਅਹੁਦੇਦਾਰ, ਕਾਰਕੁਨ ਤੇ ਵੱਡੀ ਗਿਣਤੀ ਵਿਚ ਨਾਗਰਿਕ | 'ਆਪ' ਚੰਡੀਗੜ੍ਹ ਦੇ ਪ੍ਰਧਾਨ ਵਿਜੈਪਾਲ ਸਿੰਘ ਨੇ ਕਿਹਾ ਕਿ ਭਾਜਪਾ ਸਰਕਾਰ ਯੋਜਨਾਬੱਧ ਢੰਗ ਨਾਲ ਲੋਕਤੰਤਰੀ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੀ ਹੈ | ਹੁਣ, ਸਰਕਾਰ ਯੂਨੀਵਰਸਿਟੀਆਂ ਵਰਗੇ ਖ਼ੁਦਮੁਖ਼ਤਿਆਰ ਵਿੱਦਿਅਕ ਅਦਾਰਿਆਂ 'ਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ | ਇਹ ਫ਼ੈਸਲਾ ਨਾ ਸਿਰਫ਼ ਅਕਾਦਮਿਕ ਆਜ਼ਾਦੀ 'ਤੇ ਹਮਲਾ ਹੈ, ਸਗੋਂ ਸਿੱਖਿਆ ਦੀ ਗੁਣਵੱਤਾ, ਖੋਜ ਕਾਰਜ ਤੇ ਫ਼ੈਸਲੇ ਲੈਣ ਵਿਚ ਪਾਰਦਰਸ਼ਤਾ ਨੂੰ ਵੀ ਗੰਭੀਰਤਾ ਨਾਲ ਪ੍ਰਭਾਵਿਤ ਕਰੇਗਾ | ਉਨ੍ਹਾਂ ਕਿਹਾ, ਸੈਨੇਟ ਯੂਨੀਵਰਸਿਟੀ ਦੀ ਆਤਮਾ ਹੈ, ਜਿਸ 'ਚ ਅਧਿਆਪਕ, ਵਿਦਿਆਰਥੀ ਅਤੇ ਅਕਾਦਮਿਕ ਮਾਹਿਰ ਸ਼ਾਮਲ ਹਨ | ਇਸ ਸੈਨੇਟ ਨੂੰ ਭੰਗ ਕਰਕੇ, ਭਾਜਪਾ ਨੇ ਲੋਕਤੰਤਰੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ | ਹੁਣ, ਸਰਕਾਰ ਆਪਣੇ ਮਨਮਾਨੇ ਫ਼ੈਸਲੇ ਥੋਪ ਰਹੀ ਹੈ ਅਤੇ ਸਿੱਖਿਆ ਨੂੰ ਰਾਜਨੀਤਿਕ ਨਿਯੰਤਰਣ ਹੇਠ ਲਿਆਏਗੀ | ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਨਾ ਸਿਰਫ਼ ਪੰਜਾਬ ਦੀ ਸਗੋਂ ਪੂਰੇ ਦੇਸ਼ ਦੀ ਬੌਧਿਕ ਪਛਾਣ ਹੈ | ਇਸ 'ਤੇ ਜ਼ਬਰਦਸਤੀ ਕਾਬੂ ਪਾਉਣ ਦੀ ਕੋਈ ਵੀ ਕੋਸ਼ਿਸ਼ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਸਿੱਖਿਆ ਤੇ ਖੋਜ ਸੱਭਿਆਚਾਰ ਦੋਵਾਂ 'ਤੇ ਨਕਾਰਾਤਮਿਕ ਪ੍ਰਭਾਵ ਪਾਵੇਗੀ | ਵਿਜੈਪਾਲ ਸਿੰਘ ਨੇ ਕਿਹਾ, ਜਨਤਾ ਭਾਜਪਾ ਨੂੰ ਦੱਸਣਾ ਚਾਹੁੰਦੀ ਹੈ ਕਿ ਯੂਨੀਵਰਸਿਟੀ ਕੋਈ ਪਾਰਟੀ ਦਫ਼ਤਰ ਨਹੀਂ ਹੈ, ਇਹ ਗਿਆਨ, ਸੁਤੰਤਰ ਸੋਚ ਅਤੇ ਲੋਕਤੰਤਰ ਦਾ ਮੰਦਰ ਹੈ | ਆਮ ਆਦਮੀ ਪਾਰਟੀ ਇਹ ਲੜਾਈ ਸੜਕਾਂ ਤੋਂ ਲੈ ਕੇ ਸੰਸਦ ਤੱਕ ਲੜੇਗੀ, ਤਾਂ ਜੋ ਵਿੱਦਿਅਕ ਸੰਸਥਾਵਾਂ ਨੂੰ ਬਚਾਇਆ ਜਾ ਸਕੇ ਅਤੇ ਲੋਕਤੰਤਰ ਦੀਆਂ ਨੀਂਹਾਂ ਨੂੰ ਮਜ਼ਬੂਤ ਕੀਤਾ ਜਾ ਸਕੇ |

ਪਿਛਲੀ ਖ਼ਬਰ ਥਾਪਰ ਪੌਲੀਟੈਕਨਿਕ ਕਾਲਜ ਵਲੋਂ ਸਾਲਾਨਾ ਤਕਨੀਕੀ ਉਤਸਵ 2025 ਦਾ ਆਯੋਜਨ <br/> ਅਗਲੀ ਖ਼ਬਰ ਹੰਸਾਲੀ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਡੇਰਾਬੱਸੀ ਪੰਜਗਰਾਈਾ ਦੇ ਨੌਜਵਾਨ ਦੀ ਹਾਦਸੇ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।