08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਏ. ਪੀ. ਜੇ. ਪਬਲਿਕ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਰੰਗੋਲੀ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 19-10-2025
ਖਰੜ, 18 ਅਕਤੂਬਰ (ਗੁਰਮੁੱਖ ਸਿੰਘ ਮਾਨ)-ਏ. ਪੀ. ਜੇ. ਪਬਲਿਕ ਸਕੂਲ ਮੁੰਡੀ ਖਰੜ ਵਲੋਂ ਦੀਵਾਲੀ ਦਾ ਤਿਉਹਾਰ ਪੂਰੇ ਉਤਸ਼ਾਹ ਅਤੇ ਰਚਨਾਤਮਿਕਤਾ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਿਚਕਾਰ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਲੋਂ ਰੰਗੋਲੀ ਬਣਾਉਣ ਦੇ ਮੁਕਾਬਲੇ 'ਚ ਭਾਗ ਲਿਆ ਗਿਆ, ਜਿਨ੍ਹਾਂ ਚਟਾਕੇਦਾਰ ਰੰਗਾਂ, ਫੁੱਲਾਂ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੀ ਵਰਤੋਂ ਕਰਦਿਆਂ ਬਹੁਤ ਸੋਹਣੀਆਂ ਰੰਗੋਲੀਆਂ ਤਿਆਰ ਕੀਤੀਆਂ | ਇਸ ਤੋਂ ਇਲਾਵਾ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਬੰਟਿੰਗ (ਝੰਡੀਆਂ) ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ | ਵਿਦਿਆਰਥੀਆਂ ਨੇ ਰਿਵਾਇਤੀ ਡਿਜ਼ਾਈਨਾਂ ਅਤੇ ਤਿਉਹਾਰੀ ਵਿਸ਼ਿਆਂ 'ਤੇ ਆਧਾਰਿਤ ਰੰਗ-ਬਿਰੰਗੀਆਂ ਬੰਟਿੰਗਾਂ ਤਿਆਰ ਕੀਤੀਆਂ, ਜੋ ਕਿ ਬਾਅਦ 'ਚ ਕਲਾਸਾਂ ਅਤੇ ਸਕੂਲ ਦੇ ਹਾਲਾਂ 'ਚ ਸਜਾਈਆਂ ਗਈਆਂ | ਇਸੇ ਦੌਰਾਨ ਦੂਜੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੇ ਉਤਸ਼ਾਹ ਨਾਲ ਥਾਲੀ ਸਜਾਉਣ ਦੀ ਗਤੀਵਿਧੀ 'ਚ ਹਿੱਸਾ ਲਿਆ | ਉਨ੍ਹਾਂ ਕੱਚ ਦੀਆਂ ਗੋਲੀਆਂ, ਚਮਕਦਾਰ ਸਾਮਾਨ, ਫੁੱਲ ਅਤੇ ਹੋਰ ਸਜਾਵਟੀ ਵਸਤਾਂ ਦੀ ਵਰਤੋਂ ਕਰਦਿਆਂ ਸੋਹਣੀਆਂ ਪੂਜਾ ਦੀਆਂ ਥਾਲੀਆਂ ਤਿਆਰ ਕੀਤੀਆਂ | ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਨਿੱਕੇ-ਨਿੱਕੇ ਬੱਚਿਆਂ ਨੇ ਦੀਵੇ ਅਤੇ ਮੋਮਬੱਤੀ ਸਜਾਉਣ ਦੀ ਗਤੀਵਿਧੀ 'ਚ ਭਾਗ ਲਿਆ | ਅਧਿਆਪਕਾਂ ਦੀ ਰਹਿਨੁਮਾਈ ਹੇਠ ਉਨ੍ਹਾਂ ਨੇ ਦੀਵੇ ਅਤੇ ਮੋਮਬੱਤੀਆਂ ਨੂੰ ਰੰਗਿਆ ਅਤੇ ਸਜਾਇਆ, ਜਿਸ ਰਾਹੀਂ ਉਨ੍ਹਾਂ ਨੇ ਰੌਸ਼ਨੀ ਦੇ ਤਿਉਹਾਰ ਦੀ ਅਹਿਮੀਅਤ ਬਾਰੇ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਸਮੁੱਚੇ ਸਕੂਲ ਨੂੰ ਮੋਮਬੱਤੀਆਂ, ਹੱਥਾਂ ਨਾਲ ਬਣੀਆਂ ਸਜਾਵਟੀ ਵਸਤਾਂ ਅਤੇ ਵਿਦਿਆਰਥੀਆਂ ਦੀਆਂ ਕਲਾ-ਕਿ੍ਤੀਆਂ ਨਾਲ ਸਜਾਇਆ ਗਿਆ ਸੀ, ਜਿਸ ਨੇ ਤਿਉਹਾਰੀ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ | ਇਹ ਗਤੀਵਿਧੀਆਂ ਨਾ ਸਿਰਫ਼ ਵਿਦਿਆਰਥੀਆਂ ਲਈ ਆਪਣੀ ਰਚਨਾਤਮਿਕਤਾ ਦਰਸਾਉਣ ਦਾ ਮੌਕਾ ਸਨ, ਸਗੋਂ ਉਨ੍ਹਾਂ ਨੇ ਦੀਵਾਲੀ ਦੇ ਸੱਭਿਆਚਾਰਕ ਮਹੱਤਵ ਨੂੰ ਵੀ ਮਨੋਰੰਜਕ ਢੰਗ ਨਾਲ ਸਮਝਿਆ |

ਪਿਛਲੀ ਖ਼ਬਰ ਏਡਿਡ ਸਕੂਲ ਅਧਿਆਪਕ ਯੂਨੀਅਨ ਦੀ ਅਗਵਾਈ 'ਚ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਘਰ ਅੱਗੇ ਅਧਿਆਪਕਾਂ ਨੇ ਪ੍ਰਗਟਾਇਆ ਰੋ... ਅਗਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਚਾਂਸਲਰ ਦੀ ਅਗਵਾਈ ਹੇਠ ਲੋੜਵੰਦ ਬੱਚਿਆਂ ਨਾਲ ਮਨਾਈ ਗਰੀਨ ਦੀਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।