08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਚਾਂਸਲਰ ਦੀ ਅਗਵਾਈ ਹੇਠ ਲੋੜਵੰਦ ਬੱਚਿਆਂ ਨਾਲ ਮਨਾਈ ਗਰੀਨ ਦੀਵਾਲੀ <br/>

ਅਜੀਤ ਡੈਸਕ 19-10-2025
ਐੱਸ. ਏ. ਐੱਸ. ਨਗਰ, 18 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਦੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ 'ਦਿ ਗ੍ਰੇਟ ਨਵ-ਭਾਰਤ ਮਿਸ਼ਨ ਫਾਊਾਡੇਸ਼ਨ' ਦੇ ਬੈਨਰ 'ਉੱਜਵਲ ਦੀਵਾਲੀ' ਤਹਿਤ ਲੋੜਵੰਦ ਬੱਚਿਆਂ ਨਾਲ ਗਰੀਨ ਦੀਵਾਲੀ ਮਨਾਈ ਗਈ | ਇਹ ਨੇਕ ਯਤਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਵੋਕਲ ਫਾਰ ਲੋਕਲ' ਦੇ ਦਿ੍ਸ਼ਟੀਕੋਣ ਅਤੇ ਸਵਦੇਸ਼ੀ ਅੰਦੋਲਨ ਨੂੰ ਮੁੱਖ ਰੱਖਦਿਆਂ ਕੀਤਾ ਗਿਆ | ਇਸ ਪ੍ਰੋਗਰਾਮ ਨੇ ਵਾਤਾਵਰਨ ਦੀ ਜ਼ਿੰਮੇਵਾਰੀ ਅਤੇ ਸਮਾਜਿਕ ਸਦਭਾਵਨਾ ਨੂੰ ਉਤਸ਼ਾਹਿਤ ਕਰਦੇ ਹੋਏ ਲੋੜਵੰਦ ਪਰਿਵਾਰਾਂ 'ਚ ਸਵਦੇਸ਼ੀ ਦੀਵੇ, ਮਠਿਆਈਆਂ, ਬਰਤਨ ਅਤੇ ਤਿਉਹਾਰਾਂ ਦੀਆਂ ਜ਼ਰੂਰੀ ਵਸਤੂਆਂ ਵੰਡ ਕੇ ਵਾਤਾਵਰਨ ਅਨੁਕੂਲ ਦੀਵਾਲੀ ਨੂੰ ਉਤਸ਼ਾਹਿਤ ਕੀਤਾ | ਇਸ ਪਹਿਲਕਦਮੀ ਨੇ 300 ਤੋਂ ਵੱਧ ਪਰਿਵਾਰਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਂਦੀ | ਇਸ ਮੌਕੇ ਇਹ ਯਕੀਨੀ ਬਣਾਇਆ ਗਿਆ ਕਿ ਦੀਵਾਲੀ ਦੀ ਚਮਕ ਹਰ ਘਰ ਅਤੇ ਦਿਲ ਤੱਕ ਪਹੁੰਚੇ | ਇਸ ਉਪਰਾਲੇ ਦੌਰਾਨ ਫਾਊਾਡੇਸ਼ਨ ਦੇ ਵਲੰਟੀਅਰਾਂ ਨੇ ਬੱਚਿਆਂ ਅਤੇ ਪਰਿਵਾਰਾਂ ਨਾਲ ਮਠਿਆਈਆਂ, ਕਹਾਣੀਆਂ ਅਤੇ ਖੁਸ਼ੀ ਦੇ ਪਲ ਸਾਂਝੇ ਕੀਤੇ, ਜਿਸ ਨਾਲ ਇਹ ਦਿਨ ਰੌਸ਼ਨੀ, ਹਾਸੇ ਅਤੇ ਪਿਆਰ ਦਾ ਪ੍ਰਤੀਕ ਬਣ ਗਿਆ | ਮੁਹਾਲੀ ਅਤੇ ਚੰਡੀਗੜ੍ਹ ਦੇ ਰਾਮ ਦਰਬਾਰ ਦੇ ਪਬਲਿਕ ਪਾਰਕ ਵਿਖੇ ਕਰਵਾਏ ਗਏ ਇਨ੍ਹਾਂ ਸਮਾਗਮਾਂ ਵਿਚ ਉਸ ਪਹਿਲਕਦਮੀ ਨੂੰ ਹੋਰ ਵਿਸ਼ਵਾਸ ਨਾਲ ਰੁਸ਼ਨਾਇਆ ਕਿ ਦੀਵਾਲੀ ਦਾ ਅਸਲ ਤੱਤ ਸਿਰਫ਼ ਸਜਾਵਟ ਅਤੇ ਰੌਣਕ ਤੱਕ ਸੀਮਿਤ ਨਹੀਂ ਹੈ, ਬਲਕਿ ਇਹ ਉਸ ਖੁਸ਼ੀ 'ਚ ਵਸਦਾ ਹੈ ਜੋ ਅਸੀਂ ਦੂਜਿਆਂ ਨਾਲ ਸਾਂਝੀ ਕਰਦੇ ਹਾਂ | ਇਸ ਮੌਕੇ ਸੰਸਥਾਪਕ ਚਾਂਸਲਰ ਰਸ਼ਪਾਲ ਸਿੰਘ ਧਾਲੀਵਾਲ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਦੀਵਾਲੀ ਦੀ ਚਮਕ ਉਨ੍ਹਾਂ ਦੀਵਿਆਂ 'ਚ ਨਹੀਂ ਹੈ, ਜੋ ਕਿ ਅਸੀਂ ਆਪਣੇ ਘਰਾਂ 'ਚ ਜਗਾਉਂਦੇ ਹਾਂ, ਸਗੋਂ ਉਨ੍ਹਾਂ ਮੁਸਕਾਨਾਂ 'ਚ ਹੈ, ਜੋ ਅਸੀਂ ਦੂਜਿਆਂ ਦੇ ਚਿਹਰਿਆਂ 'ਤੇ ਲਿਆਉਂਦੇ ਹਾਂ | ਉਨ੍ਹਾਂ ਕਿਹਾ ਕਿ 'ਉੱਜਵਲ ਦੀਵਾਲੀ' ਦੇ ਜ਼ਰੀਏ ਸਾਡਾ ਉਦੇਸ਼ ਦਇਆ, ਸਥਿਰਤਾ ਅਤੇ ਆਪਸੀ ਸਾਂਝ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਕਿਹਾ ਕਿ 'ਉੱਜਵਲ ਦੀਵਾਲੀ-2025' ਸਿਰਫ਼ ਇਕ ਸਮਾਗਮ ਨਹੀਂ ਹੈ, ਸਗੋਂ ਇਹ ਸੁਚੇਤ ਜਸ਼ਨ ਅਤੇ

ਪਿਛਲੀ ਖ਼ਬਰ ਏ. ਪੀ. ਜੇ. ਪਬਲਿਕ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਰੰਗੋਲੀ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਸ਼ਾਸਤਰੀ ਮਾਡਲ ਸਕੂਲ ਫੇਜ਼-1 ਵਿਖੇ ਦੀਵਾਲੀ ਸੰਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।