ਐੱਸ. ਏ. ਐੱਸ. ਨਗਰ, 20 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)- ਸਥਾਨਕ ਫ਼ੇਜ਼ 11 ਦੇ ਵਸਨੀਕਾਂ ਵਲੋਂ ਡੰਪਿੰਗ ਗਰਾੳਾੂਡ ਨੂੰ ਬੰਦ ਕਰਨ ਦੀ ਮੰਗ ਨੂੰ ਲੈ ਕੇ ਅਤੇ ਕੂੜਾ ਡੰਪ ਕਰਨ ਦੇ ਆ ਰਹੇ ਮਾੜੇ ਨਤੀਜਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੋਸ ਮਾਰਚ ਕੱਢਿਆ ਗਿਆ ਜੋ ਐਲ.ਆਈ.ਜੀ. ਕੁਆਰਟਰ ਅਤੇ ਐਮ.ਆਈ.ਜੀ. ਤੋਂ ਸ਼ੁਰੂ ਹੋ ਕੇ ਫ਼ੇਜ਼ 11 ਦੇ ਸਾਰੇ ਇਲਾਕਿਆਂ ਤੋਂ ਹੁੰਦਾ ਹੋਇਆ ਨੇਬਰ ਹੁੱਡ ਪਾਰਕ 'ਚ ਆ ਕੇ ਸਮਾਪਤ ਹੋਇਆ | ਇਸ ਰੋਸ ਮਾਰਚ 'ਚ ਮਹਿਲਾਵਾਂ ਨੇ ਵੀ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਦਿਆ ਪੰਜਾਬ ਸਰਕਾਰ ਅਤੇ ਨਗਰ ਨਿਗਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵਸਨੀਕਾਂ ਨੇ ਦੱਸਿਆ ਕਿ ਡੰਪਿੰਗ ਗਰਾੳਾੂਡ ਕਾਰਨ ਫ਼ੇਜ਼ 11 ਦੇ ਚਾਰੇ ਪਾਸੇ ਬਦਬੂ ਮਾਰ ਰਹੀ ਹੈ, ਡੰਪਿੰਗ ਗਰਾਉਡ ਦੇ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਉੱਥੇ ਰਹਿਣਾ ਬਹੁਤ ਅÏਖਾ ਹੋ ਗਿਆ ਹੈ, ਉਨ੍ਹਾਂ ਪੰਜਾਬ ਸਰਕਾਰ ਤੇ ਨਗਰ ਨਿਗਮ ਤੋਂ ਫ਼ੇਜ਼ 11 ਤੋਂ ਤੁਰੰਤ ਡੰਪਿੰਗ ਗਰਾੳਾੂਡ ਹਟਾਉਣ ਦੀ ਮੰਗ ਕੀਤੀ | ਇਸ ਮੌਕੇ ਬਲਜਿੰਦਰ ਸਿੰਘ ਮਾਂਗਟ, ਬਲਜਿੰਦਰ ਸਿੰਘ, ਗੁਰਦੀਪ ਸਿੰਘ, ਹਰਦੇਵ, ਪਵਨਜੀਤ ਸਿੰਘ, ਸਤਨਾਮ ਸਿੰਘ, ਜਸਵਿੰਦਰ ਕੌਰ, ਤਰਸੇਮ ਸਿੰਘ ਧੀਰਜ ਗੋਇਲ, ਹਨੀ ਵਿਰਕ ਤੇ ਸੰਜੀਵ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਥਾਨਕ ਨਿਵਾਸੀ ਹਾਜ਼ਰ ਸਨ |