19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਮਾਜ ਸੇਵੀ ਅਧਿਆਪਕ ਜਗਜੀਤ ਸਿੰਘ ਸਰਥਲੀ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬੈਂਸ ਨੂੰ ਵਾਟਰ ਕੂਲਰ ਭੇਟ <br/>

ਸਰਕਾਰੀ ਪ੍ਰਾਇਮਰੀ ਸਕੂਲ ਬੈਂਸ ਨੂੰ ਵਾਟਰ ਕੂਲਰ ਭੇਟ ਕਰਦੇ ਸਮਾਜ ਸੇਵੀ ਮਾਸਟਰ ਜਗਜੀਤ ਸਿੰਘ, ਨਾਲ ਮਾਸਟਰ ਕਰਮਜੀਤ ਸਿੰਘ ਬੈਂਸ ਤੇ ਹੋਰ | ਤਸਵੀਰ ਵਿੰਦਰਪਾਲ ਝਾਂਡੀਆਂ <br/> 21-07-2025
ਨੂਰਪੁਰਬੇੇਦੀ, 20 ਜੁਲਾਈ ( ਵਿੰਦਰਪਾਲ ਝਾਂਡੀਆਂ)-ਸਰਕਾਰੀ ਹਾਈ ਸਕੂਲ ਰਾਏਪੁਰ ਦੇ ਸਮਾਜ ਸੇਵੀ ਅਧਿਆਪਕ ਮਾ. ਜਗਜੀਤ ਸਿੰਘ ਸਰਥਲੀ ਨੇ ਅੱਜ ਆਪਣੀ ਨੇਕ ਕਿਰਤ ਕਮਾਈ 'ਚੋਂ ਗਰਮੀਆਂ ਦੇ ਮੌਸਮ ਦੇ ਮੱਦੇਨਜ਼ਰ ਸਿੱਖਿਆ ਬਲਾਕ ਤਖਤਗੜ੍ਹ ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਬੈਂਸ ਦੇ ਵਿਦਿਆਰਥੀਆਂ ਤੇੇ ਸਟਾਫ ਨੂੰ ਪੀਣ ਵਾਲੇ ਠੰਡੇ ਪਾਣੀ ਦੀ ਸਹੂਲਤ ਲਈ ਵਾਟਰ ਕੂਲਰ ਦਿੱਤਾ | ਇਸ ਮੌਕੇ ਉਨ੍ਹਾਂ ਸਮੂਹ ਅਧਿਆਪਕ ਵਰਗ ਅਤੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਇਲਾਕੇ ਦੇ ਸਕੂਲਾਂ 'ਚ ਸਮੁੁੱਚੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਅੱਗੇ ਆਉਣ | ਸਮਾਜਸੇਵੀ ਮਾ. ਜਗਜੀਤ ਸਿੰਘ ਸਰਥਲੀ ਦੇ ਇਸ ਉਪਰਾਲੇ ਦੀ ਪਿੰਡ ਦੀ ਸਰਪੰਚ ਰੁਪਿੰਦਰਜੀਤ ਕੌਰ ਅਤੇ ਮਾਸਟਰ ਕਰਮਜੀਤ ਸਿੰਘ ਬੈਂਸ ਨੇ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ 'ਚ ਠੰਡੇ ਪਾਣੀ ਲਈ ਵਾਟਰ ਕੂਲਰ ਦੀ ਬਹੁਤ ਜ਼ਰੂਰਤ ਸੀ | ਜਿਸ ਬਾਰੇ ਜਾਣਕਾਰੀ ਮਿਲਣ 'ਤੇ ਮਾਸਟਰ ਜਗਜੀਤ ਸਿੰਘ ਵੱਲੋਂ ਤੁਰੰਤ ਪਹਿਲ ਕਦਮੀ ਕਰਦਿਆ ਇਹ ਸਹੂਲਤ ਉਪਲੱਬਧ ਕਰਵਾਈ ਗਈ | ਉਨ੍ਹਾਂ ਦਾ ਇਹ ਸਮਾਜਿਕ ਉਪਰਾਲਾ ਨਿਸ਼ਚਤ ਰੂਪ 'ਚ ਹੋਰਨਾਂ ਲਈ ਇਕ ਪ੍ਰੇਰਣਾਦਾਇਕ ਹੈ | ਇਸ ਮੌਕੇ ਸਕੂਲ ਦੇ ਸੀ.ਐੱਚ.ਟੀ. ਹਰਪਾਲ ਸਿੰਘ, ਸਰਪੰਚ ਰੁਪਿੰਦਰ ਕੌ, ਮਾ. ਕਰਮਜੀਤ ਸਿੰਘ ਬੈਂਸ, ਅਧਿਆਪਕਾ ਕਮਲਜੀਤ ਕੌਰ ਅਤੇ ਬਲਜੀਤ ਕੌਰ ਆਦਿ ਸਨ |

ਪਿਛਲੀ ਖ਼ਬਰ ਚੜ੍ਹਦੇ ਦਿਨ ਜ਼ੀਰਕਪੁਰ 'ਚ ਹੋਇਆ ਪ੍ਰਵਾਸੀ ਵਿਅਕਤੀ ਦਾ ਕਤਲ <br/> ਅਗਲੀ ਖ਼ਬਰ ਜਟੇਸ਼ਵਰ ਮਹਾਂਦੇਵ ਮੰਦਰ ਕਮੇਟੀ ਵਲੋਂ ਜ਼ਿਲ੍ਹਾ ਮੀਡੀਆ ਇੰਚਾਰਜ ਖੋਸਲਾ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।