ਨੂਰਪੁਰਬੇੇਦੀ, 20 ਜੁਲਾਈ (ਰਾਜੇਸ਼ ਚੌਧਰੀ)-ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਮੀਡੀਆ ਇੰਚਾਰਜ ਨਿਯੁਕਤ ਕੀਤੇ ਗਏ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ ਨੂੰ ਅੱਜ ਸ਼੍ਰੀ ਜਟੇਸ਼ਵਰ ਮਹਾਦੇਵ ਮੰਦਰ ਕਮੇਟੀ ਜਟਵਾਹੜ ਵੱਲੋਂ ਸਨਮਾਨਿਤ ਕੀਤਾ ਗਿਆ | ਉਕਤ ਨਿਯੁਕਤੀ ਉਪਰੰਤ ਅੱਜ ਖੋਸਲਾ ਪਰਿਵਾਰ ਸਮੇਤ ਮੰਦਰ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਭਗਵਾਨ ਸ਼ਿਵ ਭੋਲੇ ਦਾ ਅਸ਼ੀਰਵਾਦ ਲਿਆ | ਉਨ੍ਹਾਂ ਆਖਿਆ ਕਿ ਉਕਤ ਮੰਦਰ ਸੰਗਤਾਂ ਦੀ ਭਾਰੀ ਆਸਥਾ ਦਾ ਪ੍ਰਤੀਕ ਹੈ ਜਿੱਥੇ ਪਹੁੰਚ ਕੇ ਮਨ ਨੂੰ ਭਾਰੀ ਸਕੂਨ ਹਾਸਿਲ ਹੁੰਦਾ ਹੈ | ਮੰਦਰ ਪ੍ਰਬੰਧਕਾਂ ਨੇ ਆਖਿਆ ਕਿ ਜਿਲ੍ਹਾ ਮੀਡੀਆ ਇੰਚਾਰਜ ਬਣੇ ਰਾਜ ਕੁਮਾਰ ਖੋਸਲਾ ਵੱਲੋਂ ਸਿੱਖਿਆ ਖੇਤਰ ਦੇ ਨਾਲ-ਨਾਲ ਭਾਰਤ ਵਿਕਾਸ ਪਰੀਸ਼ਦ ਸਹਿਤ ਕਈ ਹੋਰਨਾਂ ਸਿੱਖਿਆ ਸੰਸਥਾਵਾਂ ਨਾਲ ਜੁੁੜ ਕੇ ਵੀ ਸਮਾਜਿਕ ਦਿਸ਼ਾ 'ਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ | ਜਿਸ ਕਰਕੇ ਉਨ੍ਹਾਂ ਨੂੰ ਮੰਦਰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਸ਼ਸ਼ੀਕਾਂਤ ਸ਼ਰਮਾ, ਆਸ਼ਾ ਦੇਵੀ, ਪਿ੍ੰ. ਵਰਿੰਦਰ ਸ਼ਰਮਾ, ਰਕੇਸ਼ ਰਾਣੀ, ਕਮਰਦੀਨ, ਅਮਰਜੀਤ ਬਿੱਟੂ ਤੇ ਮਹਿੰਦਰ ਕੁਮਾਰ ਆਦਿ ਹਾਜ਼ਰ ਸਨ |