19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਹਰਿਦੁਆਰ ਤੋਂ ਗੰਗਾਜਲ ਲਿਆਉਣ ਲਈ ਕਰਤਾਰਪੁਰ ਤੋਂ ਕਾਂਵੜ ਜਥਾ ਰਵਾਨਾ <br/>

ਅਜੀਤ ਡੈਸਕ 21-07-2025
ਨੂਰਪੁਰ ਬੇਦੀ, 20 ਜੁਲਾਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲਿਆਉਣ ਲਈ ਪਿੰਡ ਕਰਤਾਪੁਰ ਤੋਂ ਵਿਸ਼ਾਲ ਕਾਂਵੜ ਜਥਾ ਰਵਾਨਾ ਹੋਇਆ | ਸ਼ਿਵ ਕਾਂਵੜ ਮੰਡਲੀ ਦੀ ਅਗਵਾਈ ਹੇਠ ਰਵਾਨਾ ਹੋਏ ਜਥੇ ਨੂੰ ਮਸਤ ਬਾਬਾ ਸ਼ਾਮ ਮਹਾਰਾਜ ਧਾਰਮਿਕ ਅਸਥਾਨ ਝੱਜ ਦੇ ਪ੍ਰਬੰਧਕ ਸਵਾਮੀ ਅਨਮੋਲਕਾ ਨੰਦ ਤੇ ਸਵਾਮੀ ਰਮਨਾਨੰਦ ਭੋਗੀਪੁਰ ਵਾਲਿਆਂ ਨੇ ਰਵਾਨਾ ਕੀਤਾ | ਇਸ ਮੌਕੇ ਸਵਾਮੀ ਅਨਮੋਲਕਾ ਨੰਦ ਨੇ ਆਖਿਆ ਕਿ ਖੁਸ਼ੀ ਦੀ ਗੱਲ ਹੈ ਕਿ ਪਿੰਡ ਦੇ ਨੌਜਵਾਨ ਧਾਰਮਿਕ ਕਾਰਜਾਂ ਨਾਲ ਜੁੜ੍ਹੇ ਹੋਏ ਹਨ ਅਤੇ ਆਸ ਕਰਦੇ ਹਾਂ ਕਿ ਭਗਵਾਨ ਸ਼ੰਕਰ ਉਨ੍ਹਾਂ 'ਤੇ ਆਪਣੀ ਕਿਰਪਾ ਵਰਸਾਉਣਗੇ | ਕਾਂਵੜ ਮੰਡਲੀ ਦੇ ਮੈਂਬਰਾਂ ਨੇ ਦੱਸਿਆ ਕਿ ਜਥੇ 'ਚ ਬੁੰਗੜੀ ਤੇ ਆਜਮਪੁਰ ਤੋਂ ਇਲਾਵਾ ਪਿੰਡ ਕਰਤਾਰਪੁਰ ਦੇ ਕਰੀਬ 200 ਕਾਂਵੜ ਸ਼ਾਮਿਲ ਹਨ ਜੋ ਹਰਿਦੁਆਰ ਤੋਂ ਪਵਿੱਤਰ ਗੰਗਾਜਲ ਲੈ ਕੇ 23 ਜੁਲਾਈ ਨੂੰ ਵਾਪਿਸ ਪਰਤਣਗੇ | ਇਸ ਮੌਕੇ ਮੰਡਲੀ ਦੇ ਪ੍ਰਧਾਨ ਰਾਮਪਾਲ ਬਜਾੜ, ਸਾ. ਸਰਪੰਚ ਹੁਸਨ ਚੰਦ, ਸੋਹਣ ਲਾਲ ਚੇਚੀ, ਨਿਰੰਜਣ ਸਿੰਘ ਲਾਦੀ, ਭਜਨ ਸਿੰਘ, ਕਰਨੈਲ ਸਿੰਘ, ਧਰਮ ਸਿੰਘ, ਨੰਬਰਦਾਰ ਮਨਦੀਪ ਸੋਢੀ, ਸ਼ਾਮ ਲਾਲ ਕਿਸਾਣਾ, ਰਾਮਸ਼ਾਹ ਕਿਸਾਣਾ, ਚਮਨ ਲਾਲ ਭਾਟੀਆ, ਸ਼ਿੰਦਰਪਾਲ ਕਿਸਾਣਾ, ਓਮ ਪ੍ਰਕਾਸ਼ ਭਾਟੀਆ, ਮੋਹਣ ਲਾਲ ਭਾਟੀਆ, ਧਰਮਜੀਤ ਭੂੰਬਲਾ, ਰਾਮਪਾਲ ਬਜਾੜ, ਮਨਿੰਦਰ ਕਿਸਾਣਾ, ਸੁਭਾਸ਼ ਕਿਸਾਣਾ ਤੇ ਸ਼ੰਮੀ ਚੇਚੀ ਹਾਜ਼ਰ ਸਨ |

ਪਿਛਲੀ ਖ਼ਬਰ ਜਟੇਸ਼ਵਰ ਮਹਾਂਦੇਵ ਮੰਦਰ ਕਮੇਟੀ ਵਲੋਂ ਜ਼ਿਲ੍ਹਾ ਮੀਡੀਆ ਇੰਚਾਰਜ ਖੋਸਲਾ ਦਾ ਸਨਮਾਨ <br/> ਅਗਲੀ ਖ਼ਬਰ ਗੁਰਦੁਆਰਾ ਘਾਟ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।