29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਜਨਮ ਦਿਨ ਦੀ ਪਾਰਟੀ 'ਤੇ ਹਵਾਈ ਫਾਇਰ ਦਾ ਵੀਡੀਓ ਵਾਇਰਲ, ਪੁਲਿਸ ਵਲੋਂ ਕਾਰਵਾਈ ਸ਼ੁਰੂ <br/>

ਅਜੀਤ ਡੈਸਕ 19-07-2025
ਜ਼ੀਰਕਪੁਰ, 18 ਜੁਲਾਈ (ਹੈਪੀ ਪੰਡਵਾਲਾ)-ਥਾਣਾ ਢਕੌਲੀ ਅਧੀਨ ਪੈਂਦੇ ਇੱਕ ਹੋਟਲ 'ਚ ਜਨਮ ਦਿਨ ਦੀ ਪਾਰਟੀ ਮÏਕੇ ਦੋਵਾਂ ਹੱਥਾਂ 'ਚ ਪਿਸਤÏਲ ਫੜੀ ਇੱਕ ਵਿਅਕਤੀ ਦੀ ਹਵਾ 'ਚ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ¢ ਸੰਬੰਧਿਤ ਵਿਅਕਤੀ ਦਾ ਨਾਂਅ ਬਿਕਰਮ ਵਾਸੀ ਢਕÏਲੀ ਦੱਸਿਆ ਜਾ ਰਿਹਾ ਹੈ ¢ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਫਾਇਰਿੰਗ ਕਰਨ ਵਾਲੇ ਦਾ ਕਹਿਣਾ ਹੈ ਕਿ ਉਸ ਕੋਲ ਡੰਮੀ ਗੰਨ ਸੀ, ਜਿਸ ਦਾ ਕੋਈ ਲਾਇਸੰਸ ਨਹੀਂ ਹੁੰਦਾ ¢ ਜਾਣਕਾਰੀ ਅਨੁਸਾਰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਵਾਇਰਲ ਹੋਏ ਵੀਡੀਓ 'ਚ ਉਕਤ ਵਿਅਕਤੀ ਪਿਸਤÏਲ ਨਾਲ ਫਾਇਰ ਕਰਦਾ ਦਿਖਾਈ ਦੇ ਰਿਹਾ ਹੈ¢ ਜਨਮ ਦਿਨ ਦਾ ਕੇਕ ਵੀ ਕੱਟਿਆ ਜਾ ਰਿਹਾ ਹੈ, ਜਿਸ ਦੌਰਾਨ ਇੱਕ ਤੋਂ ਬਾਅਦ ਇੱਕ ਤਿੰਨ ਵਾਰ 2 ਪਿਸਤੌਲਾਂ ਨਾਲ ਫਾਇਰ ਕਰਦਾ ਹੈ¢ ਮਾਮਲੇ ਬਾਬਤ ਢਕÏਲੀ ਪੁਲਿਸ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਮੁਤਾਬਕ ਪਾਰਟੀ 'ਚ ਇਕੱਠ ਸੀ, ਜਿਨ੍ਹਾਂ ਦੀ ਜਾਨ ਦੀ ਪ੍ਰਵਾਹ ਕੀਤਿਆਂ ਬਿਨਾਂ ਉਕਤ ਵਿਅਕਤੀ ਵਲੋਂ ਹਵਾਈ ਫਾਇਰ ਕੀਤੇ ਗਏ ¢ ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ¢ ਦੂਜੇ ਬੰਨ੍ਹੇ ਫਾਇਰ ਕਰਨ ਵਾਲੇ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਪਾਰਟੀ 'ਚ ਗਿਆ ਸੀ, ਉੱਥੇ ਪਹਿਲਾਂ ਹੀ ਆਤਿਸ਼ਬਾਜ਼ੀ ਚਲਾ ਦਿੱਤੀ ਗਈ ਸੀ¢ ਇਸ ਦÏਰਾਨ ਉਸ ਨੇ ਡੰਮੀ ਪਿਸਤÏਲ ਜਿਸ 'ਚ ਗੈਸ ਨਾਲ ਛਰੇ ਪੈਂਦੇ ਹਨ, ਉਹ ਵਰਤਿਆ ਸੀ¢ ਉਸ ਨੇ ਇਹ ਪਿਸਤÏਲ 55 ਹਜ਼ਾਰ ਰੁਪਏ 'ਚ ਆਨਲਾਈਨ ਖ਼ਰੀਦਿਆ ਸੀ ਜਿਸ ਦਾ ਉਸ ਕੋਲ ਸਬੂਤ ਵੀ ਹੈ¢ ਉਸ ਨੇ ਦੱਸਿਆ ਕਿ ਦੂਜਾ ਪਿਸਤÏਲ ਉਸ ਦੇ ਦਿੱਲੀ ਰਹਿੰਦੇ ਦੋਸਤ ਦਾ ਸੀ ¢ ਫ਼ਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ¢

ਪਿਛਲੀ ਖ਼ਬਰ ਸ਼ਿਵਾਲਿਕ ਸਿਟੀ ਖਰੜ ਦੀਆਂ ਸਮੱਸਿਆਵਾਂ ਨੂੰ ਕੌਂਸਲ ਪ੍ਰਧਾਨ ਨਾਲ ਗੱਲਬਾਤ ਕਰ ਕੇ ਹੱਲ ਕਰਵਾਇਆ ਜਾਵੇਗਾ-ਕੰਗ <br/> ਅਗਲੀ ਖ਼ਬਰ ਪੈੱਕ ਨੇ ਚੰਡੀਗੜ੍ਹ ਪੁਲਿਸ ਲਈ ਸੂਚਨਾ ਅਤੇ ਸੰਚਾਰ ਤਕਨਾਲੋਜੀ ਸਿਖਲਾਈ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।