ਚੰਡੀਗੜ੍ਹ, 17 (ਅ.ਬ.)-ਟ੍ਰੈਕਟਰਸ ਐਂਡ ਫਾਰਮ ਇਕੁਇਪਮੈਂਟ ਲਿਮਿਟੇਡ (ਟੈਫੇ), ਦੁਨੀਆ ਦੀ ਇੱਕ ਸਭ ਤੋਂ ਵੱਡੀ ਅਤੇ ਭਾਰਤ ਦੀ ਦੂਜੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ, ਨੇ ਆਈ.ਸੀ.ਆਰ.ਆਈ.ਐਸ.ਏ.ਟੀ. ਕੈਂਪਸ 'ਚ ਜੇਫਾਰਮ ਅਨੁਕੂਲ ਖੇਤੀਬਾੜੀ ਅਨੁਸੰਧਾਨ ਅਤੇ ਵਿਆਪਕ ਕੇਂਦਰ ਸਥਾਪਤ ਕਰਨ ਲਈ ਇੰਟਰਨੈਸ਼ਨਲ ਕਰੌਪਸ ਰਿਸਰਚ ਇੰਸਟਿਟਿਊਟ ਫੋਰ ਦ ਸੈਮੀ-ਏਰਿਡ ਟਰਾਪਿਕਸ (ਆਈਸੀਆਰਆਈਐਸਏਟੀ) ਨਾਲ ਇੱਕ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ ਹਨ | ਟੈਫੇ ਨੇ 1964 'ਚ ਇੱਕ ਸੀਐਸਆਰ ਪਹਿਲ ਦੇ ਤੌਰ 'ਤੇ ਜੇਫਾਰਮ ਦਾ ਉਦਘਾਟਨ ਕੀਤਾ ਸੀ ਜਿਸ ਦਾ ਮਕਸਦ ਖੋਜ-ਚਲਿਤ ਸਮਾਧਾਨਾਂ ਅਤੇ ਤਾਲੀਮ ਦੇ ਜ਼ਰੀਏ ਕਿਸਾਨਾਂ ਨੂੰ ਸਸ਼ਕਤ ਬਣਾਉਣਾ ਸੀ | ਇਸ ਕਾਰਜਕ੍ਰਮ ਬਾਰੇ ਗੱਲ ਕਰਦਿਆਂ, ਗਰੁੱਪ ਪ੍ਰੈਸੀਡੈਂਟ ਅਤੇ ਟੈਫੇ ਬੋਰਡ ਦੇ ਮੈਂਬਰ ਡਾ. ਟੀ. ਆਰ. ਕੇਸਵਨ ਨੇ ਕਿਹਾ ਕਿ ਸਾਡਾ ਲਕਸ਼ ਭੂਮੀ ਅਤੇ ਜਲ ਸਰੋਤਾਂ ਦੀ ਸੰਰੱਖਿਆ ਕਰਦਿਆਂ ਸੁਖਮ ਖੇਤੀ ਨੂੰ ਪ੍ਰੋਤਸਾਹਿਤ ਕਰਨਾ ਹੈ |