31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਫ਼ਾਈ ਦੇ ਮਾਮਲੇ 'ਚ ਪਹਿਲੇ ਨੰਬਰ ਤੋਂ 11ਵੇਂ ਸਥਾਨ 'ਤੇ ਆਇਆ ਸ਼ਹਿਰ ਮੁਹਾਲੀ <br/>

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ | ਤਸਵੀਰ : ਵਰਿੰਦਰਜੀਤ ਸਿੰਘ <br/> 18-07-2025
ਐੱਸ. ਏ. ਐੱਸ. ਨਗਰ, 17 ਜੁਲਾਈ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਸ਼ਹਿਰ ਮੁਹਾਲੀ ਸਾਫ਼-ਸਫ਼ਾਈ ਦੇ ਮਾਮਲੇ 'ਚ ਪਿਛਲੇ ਸਾਲ ਸੂਬੇ ਭਰ 'ਚੋਂ 1 ਨੰਬਰ 'ਤੇ ਸੀ, ਜਦਕਿ ਇਸ ਸਾਲ 1 ਨੰਬਰ ਤੋਂ ਖਿਸਕ ਕੇ 11ਵੇਂ ਸਥਾਨ 'ਤੇ ਆ ਗਿਆ ਹੈ, ਜਿਸ ਦਾ ਮੁੱਖ ਕਾਰਨ ਸ਼ਹਿਰ ਦੇ ਮੇਅਰ ਅਤੇ ਹਲਕਾ ਵਿਧਾਇਕ ਦੀ ਆਪਸੀ ਖਿੱਚੋਤਾਣ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮਿੰਨੀ ਰਾਜਧਾਨੀ ਕਿਹਾ ਜਾਣ ਵਾਲਾ ਮੁਹਾਲੀ ਸ਼ਹਿਰ ਪਿਛਲੇ ਸਾਲ ਦੇਸ਼ ਭਰ 'ਚੋਂ ਸਾਫ਼-ਸਫ਼ਾਈ ਦੇ ਮਾਮਲੇ 'ਚ 81ਵੇਂ ਨੰਬਰ 'ਤੇ ਸੀ, ਜਦਕਿ ਇਸ ਸਾਲ ਹੇਠਾਂ ਖਿਸਕ ਕੇ 128ਵੇਂ ਸਥਾਨ 'ਤੇ ਚਲਾ ਗਿਆ ਹੈ ਅਤੇ ਇਸ ਦਾ ਮੁੱਖ ਕਾਰਨ ਸਿੱਧੇ ਤੌਰ 'ਤੇ ਮੁਹਾਲੀ ਸ਼ਹਿਰ ਦੇ ਹਲਕਾ ਵਿਧਾਇਕ ਅਤੇ ਨਗਰ ਨਿਗਮ ਮੁਹਾਲੀ ਦੇ ਮੇਅਰ ਦੀ ਆਪਸੀ ਖਿੱਚੋਤਾਣ ਹੈ | ਸੋਹਾਣਾ ਨੇ ਅੱਗੇ ਕਿਹਾ ਕਿ ਮੇਅਰ ਅਤੇ ਵਿਧਾਇਕ ਦੀ ਆਪਸੀ ਲੜਾਈ ਦਾ ਖਮਿਆਜ਼ਾ ਸ਼ਹਿਰ ਵਾਸੀ ਭੁਗਤ ਰਹੇ ਹਨ ਅਤੇ ਸੂਬੇ ਭਰ ਸਮੇਤ ਦੇਸ਼ ਭਰ 'ਚ ਮੁਹਾਲੀ ਸ਼ਹਿਰ ਦੀ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਚੁੱਕੀ ਹੈ |

ਪਿਛਲੀ ਖ਼ਬਰ ਜ਼ਿਲ੍ਹਾ ਖੇਡ ਕਮੇਟੀ (ਪ੍ਰਾਇਮਰੀ) ਵਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਦਾ ਪੀ. ਸੀ. ਏ. ਦਾ ਸਕੱਤਰ ਬਣਨ 'ਤੇ ਸਨਮਾਨ <br... ਅਗਲੀ ਖ਼ਬਰ ਸੋਨੰੂ ਨੋਲਟਾ ਕਤਲ ਮਾਮਲੇ 'ਚ ਇਕ ਹੋਰ ਮੁਲਜ਼ਮ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।