31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸੋਨੰੂ ਨੋਲਟਾ ਕਤਲ ਮਾਮਲੇ 'ਚ ਇਕ ਹੋਰ ਮੁਲਜ਼ਮ ਗਿ੍ਫ਼ਤਾਰ <br/>

ਸੋਨੰੂ ਨੋਲਟਾ ਦੇ ਕਤਲ ਮਾਮਲੇ ਕਾਬੂ ਮੁਲਜ਼ਮ ਰਮਜ਼ਾਨ ਪੁਲਿਸ ਦੀ ਹਿਰਾਸਤ 'ਚ | ਤਸਵੀਰ : ਕਪਿਲ <br/> 18-07-2025
ਪੰਚਕੂਲਾ, 17 ਜੁਲਾਈ (ਕਪਿਲ)-ਸੋਨੰੂ ਨੋਲਟਾ ਕਤਲ ਮਾਮਲੇ ਦੀ ਜਾਂਚ ਦੌਰਾਨ ਪੰਚਕੂਲਾ ਪੁਲਿਸ ਨੂੰ ਇਕ ਹੋਰ ਮਹੱਤਵਪੂਰਨ ਸਫ਼ਲਤਾ ਮਿਲੀ ਹੈ | ਏ. ਸੀ. ਪੀ. ਕ੍ਰਾਈਮ ਅਰਵਿੰਦ ਕੰਬੋਜ ਦੀ ਅਗਵਾਈ 'ਚ ਕ੍ਰਾਈਮ ਬ੍ਰਾਂਚ ਸੈਕਟਰ-19 ਦੀ ਟੀਮ ਜਿਸ 'ਚ ਇੰਸਪੈਕਟਰ ਨਿਰਮਲ ਸਿੰਘ ਸ਼ਾਮਿਲ ਸਨ, ਨੇ ਬੀਤੀ ਦਿਨੀਂ ਮੁਲਜ਼ਮ ਜਮੀਲ ਪੁੱਤਰ ਰਮਜਾਨ ਵਾਸੀ ਪਿੰਡ ਕੁਤਬੇਵਾਲਾ ਜ਼ਿਲ੍ਹਾ ਪੰਚਕੂਲਾ ਨੂੰ ਸਥਾਨਕ ਸੈਕਟਰ-20 ਤੋਂ ਗਿ੍ਫ਼ਤਾਰ ਕਰ ਲਿਆ | ਮੁਲਜ਼ਮ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਏ. ਸੀ. ਪੀ. ਕ੍ਰਾਈਮ ਅਰਵਿੰਦ ਕੰਬੋਜ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਜਮੀਲ ਨੇ ਕਤਲ ਦੀ ਸਾਜ਼ਿਸ਼ 'ਚ ਸ਼ਾਮਿਲ ਹੋਣ ਦੀ ਗੱਲ ਕਬੂਲ ਕੀਤੀ ਹੈ | ਉਸ ਨੇ ਇਹ ਵੀ ਮੰਨਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਉਸ ਨੇ ਆਪਣੀ ਗੱਡੀ ਮੁੱਖ ਮੁਲਜ਼ਮ ਪਿਊਸ਼ ਪਿਪਲਾਨੀ ਨੂੰ ਉਪਲੱਬਧ ਕਰਵਾਈ ਸੀ | ਪੁਲਿਸ ਨੂੰ ਆਸ ਹੈ ਕਿ ਇਸ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਕਈ ਹੋਰ ਮਹੱਤਵਪੂਰਨ ਸੁਰਾਗ ਅਤੇ ਸਬੂਤ ਹੱਥ ਲੱਗਣਗੇ | ਰਿਮਾਂਡ ਦੌਰਾਨ ਪੁਲਿਸ ਟੀਮ ਵੱਖ-ਵੱਖ ਠਿਕਾਣਿਆਂ 'ਤੇ ਛਾਪੇਮਾਰੀ ਕਰਕੇ ਫ਼ਰਾਰ ਚੱਲ ਰਹੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਦੀ ਦਿਸ਼ਾ 'ਚ ਤੇਜ਼ੀ ਨਾਲ ਕੰਮ ਕਰੇਗੀ | ਏ. ਸੀ. ਪੀ. ਕ੍ਰਾਈਮ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ 'ਚ ਪੁਲਿਸ ਨੂੰ ਕੁਝ ਠੋਸ ਸਬੂਤ ਮਿਲੇ ਹਨ, ਜੋ ਕਿ ਇਸ ਮਾਮਲੇ ਨੂੰ ਨਿਰਣਾਇਕ ਮੋੜ ਉੱਤੇ ਲਿਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਪੁਲਿਸ ਟੀਮ ਲਗਾਤਾਰ ਮੁਲਜ਼ਮਾਂ ਦੀ ਸੰਭਾਵਿਤ ਠਿਕਾਣਿਆਂ ਉੱਤੇ ਛਾਪੇਮਾਰੀ ਕਰ ਰਹੀ ਹੈ |

ਪਿਛਲੀ ਖ਼ਬਰ ਸਫ਼ਾਈ ਦੇ ਮਾਮਲੇ 'ਚ ਪਹਿਲੇ ਨੰਬਰ ਤੋਂ 11ਵੇਂ ਸਥਾਨ 'ਤੇ ਆਇਆ ਸ਼ਹਿਰ ਮੁਹਾਲੀ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਦੇ 138ਵੇਂ ਦਿਨ 113 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।