28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨੈਸ਼ਨਲ ਇਨਫ਼ਰਮੈਟਿਕਸ ਸੈਂਟਰ ਮੁਹਾਲੀ ਵਲੋਂ ਪੁਲਿਸ ਅਧਿਕਾਰੀਆਂ ਲਈ ਆਈ. ਆਰ. ਏ. ਡੀ. ਪੋਰਟਲ ਸਿਖਲਾਈ ਦਾ ਕੀਤਾ ਪ੍ਰਬੰਧ

ਅਜੀਤ ਡੈਸਕ 17-07-2025
ਐੱਸ. ਏ. ਐੱਸ. ਨਗਰ, 16 ਜੁਲਾਈ (ਕਪਿਲ ਵਧਵਾ)-ਮੁਹਾਲੀ ਜ਼ਿਲ੍ਹੇ ਵਿਚ ਤਾਇਨਾਤ ਪੁਲਿਸ ਅਧਿਕਾਰੀਆਂ ਲਈ ਇੰਟੀਗ੍ਰੇਟਡ ਰੋਡ ਐਕਸੀਡੈਂਟ ਡਾਟਾਬੇਸ ਪੋਰਟਲ ਬਾਰੇ ਵਿਸ਼ੇਸ਼ ਸਿਖਲਾਈ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ | ਇਹ ਸੈਸ਼ਨ ਨੈਸ਼ਨਲ ਇਨਫ਼ਰਮੈਟਿਕਸ ਸੈਂਟਰ ਮੁਹਾਲੀ ਦੇ ਡੀ. ਆਰ. ਐੱਮ. ਇਕਬਾਲ ਵਲੋਂ ਡੀ. ਆਈ. ਏ. ਪਿ੍ਅੰਕਾ ਦੀ ਸਹਾਇਤਾ ਅਤੇ ਡੀ. ਆਈ. ਓ. ਸਰਿਤਾ ਦੀ ਅਗਵਾਈ ਹੇਠ ਕਰਵਾਇਆ ਗਿਆ | ਏ. ਡੀ. ਜੀ. ਪੀ. ਟ੍ਰੈਫ਼ਿਕ ਅਤੇ ਸੜਕ ਸੁਰੱਖਿਆ (ਪੰਜਾਬ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਏ ਗਏ ਇਸ ਸਿਖਲਾਈ ਸੈਸ਼ਨ 'ਚ ਜ਼ਿਲ੍ਹੇ ਦੀਆਂ ਸਾਰੀਆਂ ਪੁਲਿਸ ਚੌਕੀਆਂ ਨੂੰ ਸ਼ਾਮਿਲ ਕੀਤਾ ਗਿਆ | ਇਸ ਸਿਖਲਾਈ ਦਾ ਮੁੱਖ ਮੰਤਵ ਪੁਲਿਸ ਅਧਿਕਾਰੀਆਂ ਨੂੰ ਇੰਟੀਗ੍ਰੇਟਡ ਰੋਡ ਐਕਸੀਡੈਂਟ ਡਾਟਾਬੇਸ ਪੋਰਟਲ ਰਾਹੀਂ ਹਾਦਸਿਆਂ ਦੇ ਡਾਟਾ ਨੂੰ ਡਿਜ਼ੀਟਲ ਤਰੀਕੇ ਨਾਲ ਦਰਜ ਕਰਨ ਅਤੇ ਵਿਸ਼ਲੇਸ਼ਣ ਕਰਨ ਦੀ ਪ੍ਰਕਿਰਿਆ ਸਿਖਾਉਣਾ ਸੀ ਤਾਂ ਜੋ ਕਾਗਜ਼ੀ ਕਾਰਵਾਈ ਅਤੇ ਦੁਹਰਾਅ ਨੂੰ ਘਟਾਇਆ ਜਾ ਸਕੇ | ਇਸ ਤੋਂ ਇਲਾਵਾ ਪੁਲਿਸ ਅਧਿਕਾਰੀ ਹੁਣ ਆਰ. ਟੀ. ਓ. ਦਫ਼ਤਰ ਤੋਂ ਵਾਹਨ ਜਾਂਚ ਰਿਪੋਰਟ, ਰੋਡ ਓਇੰਗ ਏਜੰਸੀਆਂ ਤੋਂ ਹਾਈਵਅੇ ਰਿਪੋਰਟ ਅਤੇ ਸਿਹਤ ਵਿਭਾਗ ਤੋਂ ਮਰੀਜ਼ ਦੀ ਰਿਪੋਰਟ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ, ਜਿਸ ਨਾਲ ਸਮਾਂ ਅਤੇ ਮਿਹਨਤ ਦੋਵੇਂ ਬਚਣਗੇ |

ਪਿਛਲੀ ਖ਼ਬਰ ਸੂਰਬੀਰਾਂ ਦੀ ਧਰਤੀ ਪੰਜਾਬ 'ਤੇ ਨਸ਼ਿਆਂ ਦਾ ਕੋਈ ਕੰਮ ਨਹੀਂ : ਰਾਜਪਾਲ ਕਟਾਰੀਆ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਨੇ ਸ੍ਰੀ ਸੁਖਮਨੀ ਸਾਹਿਬ ਨਾਲ ਅਕਾਦਮਿਕ ਸੈਸ਼ਨ 2025-26 ਦੀ ਕੀਤੀ ਸ਼ੁਰੂਆਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।