28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਨੇ ਸ੍ਰੀ ਸੁਖਮਨੀ ਸਾਹਿਬ ਨਾਲ ਅਕਾਦਮਿਕ ਸੈਸ਼ਨ 2025-26 ਦੀ ਕੀਤੀ ਸ਼ੁਰੂਆਤ <br/>

ਅਜੀਤ ਡੈਸਕ 17-07-2025
ਚੰਡੀਗੜ੍ਹ, 16 ਜੁਲਾਈ (ਪ੍ਰੋ. ਅਵਤਾਰ ਸਿੰਘ)- ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਨੇ ਨਵੇਂ ਅਕਾਦਮਿਕ ਸੈਸ਼ਨ 2025-26 ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ | ਇਸ ਤੋਂ ਬਾਅਦ ਸਾਵਣ (ਮਾਨਸੂਨ) ਨਾਲ ਸੰਬੰਧਿਤ ਬਾਰਹ ਮਹਾਂ ਬਾਣੀ ਦਾ ਪਾਠ ਕੀਤਾ ਗਿਆ | ਗੁਰਦੁਆਰਾ ਸਾਹਿਬ 'ਚ ਕਰਵਾਏ ਪ੍ਰੋਗਰਾਮ ਕੀਰਤਨ ਅਤੇ ਅਰਦਾਸ ਨਾਲ ਸਮਾਪਤ ਹੋਇਆ, ਜਿਸ ਸਮਾਗਮ 'ਚ ਪਿ੍ੰਸੀਪਲ, ਫੈਕਲਟੀ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | ਇਸ ਮੌਕੇ ਪਿ੍ੰਸੀਪਲ, ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਦਾ ਕਾਲਜ ਵਿਚ ਸਵਾਗਤ ਕੀਤਾ ਅਤੇ ਅਕਾਦਮਿਕ ਉੱਤਮਤਾ ਅਤੇ ਸੰਪੂਰਨ ਸਿੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਉਜਾਗਰ ਕੀਤਾ | ਉਨ੍ਹਾਂ ਕਾਲਜ ਦੀ ਗੁਰਮਤਿ ਵਿਚਾਰ ਸਭਾ ਦੇ ਇਸ ਸਮਾਗਮ ਦੇ ਸੰਚਾਲਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਨੈਸ਼ਨਲ ਇਨਫ਼ਰਮੈਟਿਕਸ ਸੈਂਟਰ ਮੁਹਾਲੀ ਵਲੋਂ ਪੁਲਿਸ ਅਧਿਕਾਰੀਆਂ ਲਈ ਆਈ. ਆਰ. ਏ. ਡੀ. ਪੋਰਟਲ ਸਿਖਲਾਈ ਦਾ ਕੀਤਾ ਪ੍ਰਬੰਧ... ਅਗਲੀ ਖ਼ਬਰ ਜ਼ਿਲ੍ਹਾ ਮੁਹਾਲੀ ਵਿਖੇ 'ਪੰਜਾਬ ਸੜਕ ਸਫ਼ਾਈ ਮਿਸ਼ਨ' ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।