28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਚੰਡੀਗੜ੍ਹ ਵਿਖੇ ਬਜ਼ੁਰਗ ਅÏਰਤ ਤੋਂ ਠੱਗੇ 77.42 ਲੱਖ

ਅਜੀਤ ਡੈਸਕ 17-07-2025
ਚੰਡੀਗੜ੍ਹ, 16 ਜੁਲਾਈ (ਕਪਿਲ ਵਧਵਾ)-ਚੰਡੀਗੜ੍ਹ ਵਿਖੇ ਇਕ ਬਜ਼ੁਰਗ ਅÏਰਤ ਨਾਲ ਲੱਖਾਂ ਦੀ ਸਾਈਬਰ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਨਜੀਤ ਕੌਰ ਨਾਂਅ ਦੀ ਬਜ਼ੁਰਗ ਅÏਰਤ ਨੂੰ ਵਾਟਸਐਪ ਕਾਲ ਆਈ ਸੀ ਜਿਸ ਵਿਚ ਫ਼ੋਨ ਕਰਨ ਵਾਲਿਆਂ ਨੇ ਖੁਦ ਨੂੰ ਮੁੰਬਈ ਕ੍ਰਾਇਮ ਬ੍ਰਾਂਚ ਦੇ ਪੁਲਿਸ ਅਧਿਕਾਰੀਆਂ ਵਜੋਂ ਪੇਸ਼ ਕੀਤਾ ਅਤੇ ਪੀੜਤਾਂ ਨੂੰ ਕਿਹਾ ਕਿ ਉਸ ਦਾ ਸਿਮ ਮਨੀ ਲਾਂਡਰਿੰਗ 'ਚ ਵਰਤਿਆ ਗਿਆ ਹੈ | ਉਸ ਨੂੰ ਸਾਈਬਰ ਠੱਗਾਂ ਵਲੋਂ ਡਿਜੀਟਲ ਗਿ੍ਫ਼ਤਾਰੀ ਦਾ ਡਰ ਦਿਖਾਇਆ ਗਿਆ ਅਤੇ ਅਸਲ 'ਚ ਉਸ ਨੂੰ ਗਿ੍ਫ਼ਤਾਰ ਕਰਨ ਲਈ ਟੀਮਾਂ ਭੇਜੇ ਜਾਣ ਬਾਰੇ ਕਿਹਾ ਗਿਆ, ਜਿਸ ਤੋਂ ਬਚਣ ਲਈ ਉਕਤ ਅÏਰਤ ਨੇ ਉਸ ਨੂੰ ਗਿ੍ਫ਼ਤਾਰ ਨਾ ਕਰਨ ਲਈ ਕਿਹਾ ਤਾਂ ਮੁਲਜ਼ਮਾਂ ਨੇ ਮਾਮਲਾ ਰਫਾ ਦਫ਼ਾ ਕਰਨ ਲਈ ਰੁਪਇਆ ਦੀ ਮੰਗ ਕੀਤੀ | ਇਸ ਤੋਂ ਬਾਅਦ ਪੀੜਤਾਂ ਨੇ ਸਾਈਬਰ ਠੱਗਾਂ ਵਲੋਂ ਦੱਸੇ ਗਏ ਖਾਤਿਆਂ 'ਚ 77 ਲੱਖ 42 ਹਜ਼ਾਰ ਰੁਪਏ ਟਰਾਂਸਫ਼ਰ ਕਰ ਦਿੱਤਾ | ਇਸ ਘਟਨਾ ਤੋਂ ਕੁੱਝ ਦਿਨ ਬੀਤ ਜਾਣ 'ਤੇ ਪੀੜਤਾਂ ਦੇ ਪਰਿਵਾਰ ਨੂੰ ਇਸ ਠੱਗੀ ਦਾ ਪਤਾ ਲੱਗਿਆ | ਜਿਸ ਤੋਂ ਬਾਅਦ ਉਨ੍ਹਾਂ ਤੁਰੰਤ ਸਾਈਬਰ ਥਾਣਾ ਸੈਕਟਰ-17 ਵਿਖੇ ਸ਼ਿਕਾਇਤ ਦਰਜ ਕਰਵਾਈ | ਇਸ ਸਬੰਧੀ ਪੁਲਿਸ ਨੇ ਐਫ. ਆਈ. ਆਰ ਕਰ ਲਈ ਹੈ |
ਪਿਛਲੀ ਖ਼ਬਰ ਜਨਤਾ ਦਰਬਾਰ ਬਣਿਆ ਸ਼ਾਸਨ ਦਾ ਪੁਲ, ਹੁਣ ਲੋਕ ਪ੍ਰਸ਼ਾਸਕ ਤੱਕ ਸਿੱਧੇ ਰੱਖ ਸਕਣਗੇ ਆਪਣੀ ਗੱਲ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ 532 ਗ੍ਰਾਮ ਹੈਰੋਇਨ, 39 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ 116 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।