29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਦਿਨ-ਦਿਹਾੜੇ ਸੁਨਿਆਰੇ ਨੂੰ ਨਸ਼ੀਲੀ ਵਸਤੂ ਸੁੰਘਾ ਕੇ ਸੋਨੇ ਦੇ ਗਹਿਣੇ ਚੋਰੀ ਕਰਕੇ ਨੌਸਰਬਾਜ਼ ਫ਼ਰਾਰ <br/>

ਅਜੀਤ ਡੈਸਕ 17-07-2025
ਖਰੜ, 16 ਜੁਲਾਈ (ਜੰਡਪੁਰੀ)-ਖਰੜ ਦੇ ਗਾਂਧੀ ਬਾਜ਼ਾਰ ਵਿਖੇ ਦਿਨ-ਦਿਹਾੜੇ ਰਾਹੁਲ ਜਿਊਲਰਜ਼ ਨਾਮਕ ਦੁਕਾਨ ਦੇ ਮਾਲਕ ਨੂੰ ਇਕ ਨੌਸਰਬਾਜ਼ ਨਸ਼ੀਲੀ ਵਸਤੂ ਸੰੁਘਾ ਕੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਿਆ | ਇਸ ਸੰਬੰਧੀ ਦੁਕਾਨ ਦੇ ਮਾਲਕ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਬੈਂਕ ਗਿਆ ਹੋਇਆ ਸੀ, ਜਦਕਿ ਉਸ ਦੇ ਪਿਤਾ ਦੁਕਾਨ ਉੱਤੇ ਬੈਠੇ ਸਨ | ਇਸੇ ਦੌਰਾਨ ਇਕ ਵਿਅਕਤੀ ਜਿਸ ਨੇ ਟੋਪੀ ਪਹਿਨੀ ਹੋਈ ਸੀ, ਉਸ ਦੇ ਪਿਤਾ ਕੋਲ ਆਇਆ | ਉਸ ਨੇ ਪਹਿਲਾਂ ਤਵੀਤ ਮੰਗਿਆ ਤੇ ਤਵੀਤ ਦੇਖਣ ਦੇ ਬਹਾਨੇ ਉਸ ਦੇ ਪਿਤਾ ਨੂੰ ਕੁਝ ਸੁੰਘਾ ਦਿੱਤਾ ਤੇ ਦੁਕਾਨ ਦੇ ਕਾਊਾਟਰ 'ਚੋਂ 18 ਗ੍ਰਾਮ ਸੋਨੇ ਦੇ ਗਹਿਣੇ, ਜਿਨ੍ਹਾਂ 'ਚ ਤਿੰਨ ਟਾਪਸਾਂ ਦੀਆਂ ਜੋੜੀਆਂ ਤੇ 2 ਮੁੰਦਰੀਆਂ ਸ਼ਾਮਿਲ ਹਨ, ਚੋਰੀ ਕਰਕੇ ਫ਼ਰਾਰ ਗਿਆ | ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸੋਨੇ ਦੀ ਕੀਮਤ ਕਰੀਬ 1 ਲੱਖ 60 ਹਜ਼ਾਰ ਰੁਪਏ ਬਣਦੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਘਟਨਾ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਉਧਰ ਦੂਜੇ ਪਾਸੇ ਥਾਣਾ ਸਿਟੀ ਖਰੜ ਦੀ ਐਸ. ਐਚ. ਓ. ਸੁਨੀਲ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਸੰਬੰਧੀ ਸੂਚਨਾ ਮਿਲ ਗਈ ਹੈ ਤੇ ਉਹ ਬਣਦੀ ਕਾਰਵਾਈ ਕਰ ਰਹੇ ਹਨ |

ਪਿਛਲੀ ਖ਼ਬਰ 4 ਜ਼ਿਲਿ੍ਹਆਂ ਦੀਆਂ ਮੰਡੀਆਂ 'ਚ 24.5 ਕਰੋੜ ਦੀ ਲਾਗਤ ਨਾਲ ਲੱਗਣਗੇ ਸੋਲਰ ਪ੍ਰਾਜੈਕਟ ਅਗਲੀ ਖ਼ਬਰ ਕੱਪੜੇ ਦੀ ਦੁਕਾਨ ਤੋਂ ਲੱਖਾਂ ਦੇ ਕੱਪੜੇ ਤੇ 7 ਹਜ਼ਾਰ ਦੀ ਨਕਦੀ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।