29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਕੱਪੜੇ ਦੀ ਦੁਕਾਨ ਤੋਂ ਲੱਖਾਂ ਦੇ ਕੱਪੜੇ ਤੇ 7 ਹਜ਼ਾਰ ਦੀ ਨਕਦੀ ਚੋਰੀ <br/>

ਅਜੀਤ ਡੈਸਕ 17-07-2025
ਜ਼ੀਰਕਪੁਰ, 16 ਜੁਲਾਈ (ਮਨਿੰਦਰ ਸਿੰਘ)-ਸ਼ਹਿਰ 'ਚ ਚੋਰੀ ਦੀਆਂ ਘਟਨਾਵਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਬੀਤੀ ਰਾਤ ਭਬਾਤ ਰੋਡ 'ਤੇ ਸਥਿਤ ਸੋਨੂੰ ਸਵਿਟਸ ਨੇੜੇ ਇਕ ਕੱਪੜੇ ਦੀ ਦੁਕਾਨ ਤੋਂ ਦੋ ਚੋਰਾਂ ਨੇ ਲੱਖਾਂ ਰੁਪਏ ਦੇ ਰੇਡੀਮੇਡ ਕੱਪੜੇ ਤੇ 7 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ | ਚੋਰੀ ਦੀ ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ ਹੈ | ਚੋਰੀ ਕਰਨ ਸਮੇਂ ਚੋਰਾਂ ਨੇ ਕੈਮਰਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਲਗਪਗ 4 ਲੱਖ ਰੁ. ਦੇ ਕੱਪੜੇ ਚੋਰੀ ਹੋ ਗਏ | ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼ੋਅਰੂਮ ਦੇ ਮਾਲਕ ਮਾਨਵ ਵਾਸੀ ਪਿੰਡ ਮੁਬਾਰਕਪੁਰ ਨੇ ਦੱਸਿਆ ਕਿ ਉਹ ਮੰਗਲਵਾਰ ਰਾਤ 9 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਘਰ ਗਿਆ ਸੀ | ਬੁੱਧਵਾਰ ਸਵੇਰੇ 9 ਵਜੇ ਜਦੋਂ ਉਹ ਦੁਕਾਨ 'ਤੇ ਪੁੱਜਿਆ ਤਾਂ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਸ਼ਟਰ ਵੀ ਖੁੱਲ੍ਹਾ ਪਿਆ ਸੀ | ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਕਾਊਾਟਰ 'ਤੇ ਪਈਆਂ ਲੇਡੀਜ਼ ਤੇ ਜੈਂਟਸ ਦੀਆਂ ਜੀਨਸ, ਟੀ-ਸ਼ਰਟਾਂ, ਕੱਪੜੇ, ਲੋਅਰ ਟੀ-ਸ਼ਰਟਾਂ ਆਦਿ ਗਾਇਬ ਹਨ | ਉਸ ਨੇ ਦੱਸਿਆ ਕਿ ਦੁਕਾਨ ਤੋਂ ਲਗਪਗ 4 ਲੱਖ ਰੁ. ਦੇ ਕੱਪੜੇ ਚੋਰੀ ਹੋ ਗਏ ਹਨ | ਇਸ ਤੋਂ ਇਲਾਵਾ ਦੁਕਾਨ ਦੇ ਗੱਲੇ ਵਿਚ ਪਈ 7 ਹਜ਼ਾਰ ਰੁ. ਦੀ ਨਕਦੀ ਵੀ ਗਾਇਬ ਸੀ | ਉਸ ਨੇ ਦੱਸਿਆ ਕਿ ਚੋਰ ਰਾਤ ਨੂੰ ਲਗਪਗ 1.30 ਵਜੇ ਦੁਕਾਨ ਵਿਚ ਦਾਖ਼ਲ ਹੋਏ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰੇ ਦੀ ਤਾਰ ਕੱਢ ਦਿੱਤੀ | ਸਥਾਨਕ ਦੁਕਾਨਦਾਰਾਂ ਨੇ ਪੁਲਿਸ ਤੋਂ ਬਾਜ਼ਾਰ ਵਿਚ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ | ਚੋਰੀ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੁਲਿਸ ਨੇ ਸ਼ਿਕਾਇਤ ਮਿਲਣ 'ਤੇ ਸੀ. ਸੀ. ਟੀ. ਵੀ. ਫੁਟੇਜ਼ ਦੇ ਆਧਾਰ 'ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਦਿਨ-ਦਿਹਾੜੇ ਸੁਨਿਆਰੇ ਨੂੰ ਨਸ਼ੀਲੀ ਵਸਤੂ ਸੁੰਘਾ ਕੇ ਸੋਨੇ ਦੇ ਗਹਿਣੇ ਚੋਰੀ ਕਰਕੇ ਨੌਸਰਬਾਜ਼ ਫ਼ਰਾਰ <br/> ਅਗਲੀ ਖ਼ਬਰ 20 ਨੂੰ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।