17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਨਿਊ ਚੰਡੀਗੜ੍ਹ ਦੇ ਕਮਰਸ਼ੀਅਲ ਅਤੇ ਰਿਹਾਇਸ਼ੀ ਪ੍ਰਾਜੈਕਟ ਸੰਬੰਧੀ ਜਾਰੀ ਸੀ.ਐਲ.ਯੂ ਨੂੰ ਜ਼ਮੀਨ ਮਾਲਕ ਨੇ ਕੀਤਾ ਚੈਲੇਂਜ

ਅਜੀਤ ਡੈਸਕ 16-07-2025
ਚੰਡੀਗੜ੍ਹ, 15 ਜੁਲਾਈ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਮੁੱਖ ਟਾਊਨ ਪਲਾਨਰ ਵਲੋਂ ਨਿਊ ਚੰਡੀਗੜ੍ਹ ਸਥਿਤ ਇਕ ਪ੍ਰਮੁੱਖ ਰੀਅਲ ਐਸਟੇਟ ਕੰਪਨੀ ਵਲੋਂ ਤਿਆਰ ਕੀਤੇ ਜਾ ਰਹੇ ਕਮਰਸ਼ੀਅਲ ਅਤੇ ਰਿਹਾਇਸ਼ੀ ਪ੍ਰਾਜੈਕਟ ਦਾ ਜਾਰੀ ਕੀਤਾ ਸੀ.ਐਲ.ਯੂ (ਜ਼ਮੀਨ ਦੀ ਵਰਤੋਂ ਬਦਲਣ ਦੀ ਮਨਜ਼ੂਰੀ) ਨੂੰ ਚੈਲੈਂਜ ਕਰਦੇ ਹੋਏ ਪਿੰਡ ਤੀਰਾ ਦੇ ਪੀੜਤ ਜ਼ਮੀਨ ਮਾਲਕ ਵਲੋਂ ਵਕੀਲ ਚਰਨਪਾਲ ਸਿੰਘ ਬਾਗੜੀ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਡਵੀਜ਼ਨ ਬੈਂਚ ਵਿਚ ਇਕ ਰਿਟ ਪਟੀਸ਼ਨ ਦਾਇਰ ਕੀਤੀ ਗਈ ਹੈ | ਪਟੀਸ਼ਨਰ ਨੇ ਅਦਾਲਤ ਅੱਗੇ ਦਲੀਲ ਦਿੱਤੀ ਕਿ ਪਿੰਡ ਤੀਰਾ, ਰਹਿਮਾਪੁਰ ਅਤੇ ਸੰਗਾਲਾ (ਤਹਿਸੀਲ ਮਾਜਰੀ, ਜ਼ਿਲ੍ਹਾ ਐਸ.ਏ.ਐਸ. ਨਗਰ) 'ਚ ਸਥਿਤ 125.673 ਏਕੜ ਜ਼ਮੀਨ 'ਤੇ ਬਣ ਰਹੀ ਕਾਲੋਨੀ 'ਚੋਂ ਇਕ ਹਿੱਸਾ ਉਸ ਦੀ ਸਾਂਝੀ ਮਲਕੀਅਤ ਅਧੀਨ ਆਉਂਦਾ ਹੈ | ਉਸ ਅਨੁਸਾਰ, ਉਕਤ ਜ਼ਮੀਨ ਲਈ ਸੀ.ਐਲ.ਯੂ ਪਹਿਲਾਂ 5 ਅਗਸਤ 2022 ਨੂੰ 94.25 ਏਕੜ ਅਤੇ ਫਿਰ 15 ਮਈ 2024 ਨੂੰ 31.423 ਏਕੜ ਲਈ ਜਾਰੀ ਕੀਤੇ ਗਏ | ਇਹ ਸੀ.ਐਲ.ਯੂ ਆਦੇਸ਼ ਪਟੀਸ਼ਨਰ ਦੀ ਲਿਖਤੀ ਜਾਂ ਮੌਖਿਕ ਇਜਾਜ਼ਤ ਤੋਂ ਬਿਨਾਂ ਅਤੇ ਸਾਂਝੀ ਜਾਇਦਾਦ ਦੀ ਤਕਸੀਮ ਤੋਂ ਬਿਨਾਂ ਜਾਰੀ ਕੀਤੇ ਗਏ ਹਨ, ਜੋ ਕਿ ਕਾਨੂੰਨੀ ਨਿਯਮਾਂ ਅਤੇ ਸੀ.ਐਲ.ਯੂ ਜਾਰੀ ਕਰਨ ਦੀ ਵਿਧੀ ਦੀ ਉਲੰਘਣਾ ਹਨ | ਅਦਾਲਤ ਨੇ ਸਰਕਾਰੀ ਵਕੀਲ ਅਤੇ ਹੋਰ ਉਤਰਾਦਾਤਾ ਪੱਖਕਾਰਾਂ ਨੂੰ ਨੋਟਿਸ ਜਾਰੀ ਕਰਦਿਆਂ ਮਾਮਲੇ ਨੂੰ ਤੁਰੰਤ ਸੁਣਵਾਈ ਵਾਲੀ ਸੂਚੀ 'ਚ ਰੱਖਣ ਦੇ ਹੁਕਮ ਦਿੱਤੇ ਹਨ | ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ 16 ਜੁਲਾਈ ਲਈ ਨਿਰਧਾਰਤ ਕੀਤੀ ਗਈ ਹੈ |
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੰਜਾਬ ਪੁਲਿਸ ਵਲੋਂ 97 ਨਸ਼ਾ ਤਸਕਰ ਗਿ੍ਫ਼ਤਾਰ, 8.3 ਕਿਲੋ ਹੈਰੋਇਨ ਬਰਾਮਦ ਅਗਲੀ ਖ਼ਬਰ ਬਡਾਲਾ ਰੋਡ ਤੋਂ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਦੀ ਮੁਰੰਮਤ ਸੰਬੰਧੀ ਮੰਗ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।