29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਚਾਈਨਾ ਡੋਰ ਨੇ ਢਾਹਿਆ ਕਹਿਰ, ਐਕਟਿਵਾ ਸਵਾਰ ਔਰਤ ਹੋਈ ਗੰਭੀਰ ਜ਼ਖਮੀ <br/>

ਅਜੀਤ ਡੈਸਕ 25-12-2025
ਫੁੱਲਾਂਵਾਲ, 24 ਦਸੰਬਰ (ਮਨਜੀਤ ਸਿੰਘ ਦੁੱਗਰੀ)-ਲੰਘੇ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਦਾਦ ਦੇ ਸਰਕਾਰੀ ਮਿਡਲ ਸਕੂਲ ਦੇ ਸਾਹਮਣੇ ਚਾਈਨਾ ਡੋਰ ਨੇ ਕਹਿਰ ਢਾਉਂਦੇ ਹੋਏ ਇਕ ਐਕਟਿਵਾ ਸਵਾਰ ਔਰਤ ਪਿੰਡ ਲਲਤੋਂ ਕਲਾਂ ਵਾਸੀ ਗਗਨਪ੍ਰੀਤ ਕੌਰ ਪਤਨੀ ਬੂਟਾ ਸਿੰਘ, ਜੋ ਆਪਣੀ ਸੱਸ ਨਾਲ ਲਲਤੋਂ ਤੋਂ ਫੁੱਲਾਂਵਾਲ ਜਾ ਰਹੀ ਸੀ, ਦੇ ਗਲ ਵਿਚ ਚਾਈਨਾ ਡੋਰ ਫਸ ਜਾਣ ਕਾਰਨ ਚਿਹਰੇ ਦੀ ਠੋਡੀ ਅਤੇ ਸਿਰ 'ਤੇ ਵੱਡਾ ਚੀਰਾ ਲੱਗਣ ਨਾਲ ਲਹੂ-ਲੁਹਾਨ ਹੋ ਗਿਆ, ਜਿਸ ਨੂੰ ਸਥਾਨਕ ਰਾਹਗੀਰਾਂ ਅਤੇ ਦੁਕਾਨਦਾਰਾਂ ਵਲੋਂ ਦਾਦ ਸਥਿਤ ਭੱਲਾ ਹਸਪਤਾਲ ਪਹੁੰਚਾਇਆ ਗਿਆ | ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਚਾਈਨਾ ਡੋਰ ਤੇ ਪ੍ਰਸ਼ਾਸਨ ਵਲੋਂ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਆਖ਼ਰ ਮੁਹੱਲੇ ਵਿਚਲੀਆਂ ਦੁਕਾਨਾਂ 'ਤੇ ਇਹ ਸ਼ਰੇਆਮ ਕਿਸ ਦੀ ਛਤਰ ਛਾਇਆ ਹੇਠ ਵਿਕ ਰਹੀ ਹੈ? ਸੁਣਨ ਵਿਚ ਤਾਂ ਇਹ ਵੀ ਆਇਆ ਹੈ ਕਿ ਚਾਈਨਾ ਡੋਰ ਦਾ ਗੱਟੂ ਇਕ ਹਜ਼ਾਰ ਤੋਂ 1500 ਦੇ ਵਿਚ ਵਿਕ ਰਿਹਾ ਹੈ, ਜਿਹੜਾ ਕਿ ਪਤੰਗਬਾਜ਼ੀ ਦੇ ਇਨ੍ਹਾਂ ਦਿਨਾਂ ਵਿਚ ਪੈਦਲ ਰਾਹਗੀਰ ਤੋਂ ਇਲਾਵਾ ਦੋ ਪਹੀਆ ਵਾਹਨ ਚਾਲਕਾਂ ਤੋਂ ਇਲਾਵਾ ਖੁੱਲੇ੍ਹ ਅਸਮਾਨ ਵਿਚ ਉੱਡਦੇ ਬੇਜ਼ਬਾਨ ਪਰਿੰਦਿਆਂ ਲਈ ਵੀ ਅਤਿ ਘਾਤਕ ਸਿੱਧ ਹੋ ਰਿਹਾ ਹੈ |

ਪਿਛਲੀ ਖ਼ਬਰ ਸ਼ਹਿਰ ਦੇ ਨਾਮੀ ਹਸਪਤਾਲ ਵਿਚ ਮਿ੍ਤਕ ਦੇਹ ਬਦਲਣ ਦਾ ਮਾਮਲਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪੁੱਜਾ <br/> ਅਗਲੀ ਖ਼ਬਰ ਪੰਚਾਇਤ ਸੰਮਤੀ ਚੋਣਾਂ 'ਚ ਅਕਾਲੀ ਦਲ ਦੇ ਉਭਾਰ ਨੇ ਵਿਰੋਧੀਆਂ ਦੀ ਨੀਂਦ ਉਡਾਈ-ਜਥੇਦਾਰ ਮਲਕਪੁਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।