25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਅਧਿਆਪਕ ਭੁਪਿੰਦਰਜੀਤ ਸਿੰਘ ਸੋਨੂੰ ਬਠਲਾ ਨੂੰ ਸਦਮਾ, ਪਿਤਾ ਦਾ ਦਿਹਾਂਤ <br/>

ਅਜੀਤ ਡੈਸਕ 10-12-2025
ਮੋਗਾ, 9 ਦਸੰਬਰ (ਅਸ਼ੋਕ ਬਾਂਸਲ)-ਅਧਿਆਪਕ ਭੁਪਿੰਦਰਜੀਤ ਸਿੰਘ ਸੋਨੂੰ ਬਠਲਾ ਦੇ ਪੂਜਨੀਕ ਪਿਤਾ, ਮਨਜੀਤ ਕੌਰ ਦੇ ਪਤੀ, ਗੁਰਪ੍ਰੀਤ ਕੌਰ ਸੁਪਰਡੈਂਟ ਨਗਰ ਕੌਂਸਲ ਦੇ ਸਹੁਰਾ ਸਾਹਿਬ, ਸੁਰਲੀਨ ਕੌਰ ਕੈਨੇਡਾ ਤੇ ਤਨਵੀਰ ਸਿੰਘ ਲਵਸ਼ ਕੈਨੇਡਾ ਦੇ ਦਾਦਾ ਜੀ ਉੱਘੀ ਧਾਰਮਿਕ ਸ਼ਖ਼ਸੀਅਤ ਗੁਰਚਰਨ ਸਿੰਘ ਬਠਲਾ ਜੋ ਕਿ ਬੀਤੀ ਰਾਤ ਲੰਬੀ ਬਿਮਾਰੀ ਪਿੱਛੋਂ ਸਦੀਂਵੀ ਵਿਛੋੜਾ ਦੇ ਗਏ ਸਨ, ਉਹ 75 ਵਰਿ੍ਹਆਂ ਦੇ ਸਨ | ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨਘਾਟ ਦੁਗਰੀ ਫੇਜ਼-2 ਨੇੜੇ ਜੈਨ ਮੰਦਰ ਲੁਧਿਆਣਾ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਭੁਪਿੰਦਰਜੀਤ ਸਿੰਘ ਨੇ ਦਿਖਾਈ | ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਬਠਲਾ ਮੋਗਾ ਉਪ ਦਫ਼ਤਰ 'ਅਜੀਤ' ਦੇ ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ ਦੇ ਨਜ਼ਦੀਕੀ ਰਿਸ਼ਤੇਦਾਰ (ਸਾਲਾ ਸਾਹਿਬ) ਸਨ | ਇਸ ਦੁੱਖ ਦੀ ਘੜੀ ਵਿਚ ਬਠਲਾ ਪਰਿਵਾਰ ਨਾਲ ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਦੁੱਖ ਸਾਂਝਾ ਕੀਤਾ, ਉੱਥੇ ਉਨ੍ਹਾਂ ਗੁਰਚਰਨ ਸਿੰਘ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ | ਸਵ: ਗੁਰਚਰਨ ਸਿੰਘ ਬਠਲਾ ਦਾ ਅੰਗੀਠਾ 10 ਦਸੰਬਰ ਬੁੱਧਵਾਰ ਨੂੰ ਸਵੇਰੇ 9 ਵਜੇ ਸ਼ਮਸ਼ਾਨਘਾਟ ਦੁਗਰੀ ਫੇਜ਼-2 ਨੇੜੇ ਜੈਨ ਮੰਦਰ ਲੁਧਿਆਣਾ ਵਿਖੇ ਸੰਭਾਲਿਆ

ਪਿਛਲੀ ਖ਼ਬਰ ਐਸ.ਡੀ.ਪੀ. ਕਾਲਜ ਫਾਰ ਵੂਮੈਨ ਵਿਖੇ ਸਕਿਨਕੇਅਰ ਤਕਨੀਕਾਂ 'ਤੇ ਇਕ ਰੋਜ਼ਾ ਵਰਕਸ਼ਾਪ ਅਗਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਨੇ ਬੀਬੀ ਪੰਧੇਰ ਸਮੇਤ ਬਲਾਕ ਸੰਮਤੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਕੀਤਾ ਤੇਜ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।