ਭਾਮੀਆਂ ਕਲਾਂ, 9 ਦਸੰਬਰ (ਜਤਿੰਦਰ ਭੰਬੀ)-ਮਾਂਗਟ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅੰਮਿ੍ਤ ਪਾਲ ਕੌਰ ਪੰਧੇਰ ਪਤਨੀ ਸਰਪੰਚ ਜਸਪ੍ਰੀਤ ਸਿੰਘ ਪੰਧੇਰ ਅਤੇ ਬਲਾਕ ਸੰਮਤੀਆਂ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਝਾੜੂ ਦਾ ਬਟਨ ਦਬਾ ਕੇ ਬੀਬੀ ਪੰਧੇਰ ਸਮੇਤ ਸਾਰੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਉਮੀਦਵਾਰ ਅੰਮਿ੍ਤਪਾਲ ਕੌਰ ਪੰਧੇਰ ਨੇ ਵੀ ਲੋਕਾਂ ਨੂੰ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾਉਣ ਦੀ ਅਪੀਲ ਕੀਤੀ | ਇਸ ਮੌਕੇ ਜਸਵਿੰਦਰ ਸਿੰਘ ਜੱਸਾ, ਪਲਵਿੰਦਰ ਸਿੰਘ, ਹੀਰਾ ਸਰਪੰਚ ਚੁਹੜਵਾਲ, ਕੁਲਦੀਪ ਸਿੰਘ ਸਰਪੰਚ ਸੀੜਾ, ਅਵਤਾਰ ਸਿੰਘ ਸਰਪੰਚ ਕਨਿਜਾ, ਤਿਰਲੋਚਨ ਸਿੰਘ ਬਾਜੜਾ, ਪਾਲਾ ਸਰਪੰਚ ਜਗੀਰਪੁਰ, ਸੁਖਬੀਰ ਸਿੰਘ ਸੁਜਾਤਵਾਲ, ਬੰਟੀ ਨੂਰਵਾਲਾ, ਤੇਜਿੰਦਰ ਸਿੰਘ ਸਰਪੰਚ, ਸੋਨੀ ਸਰਪੰਚ ਹਵਾਸ ਅਤੇ ਹੋਰ ਹਾਜ਼ਰ ਸਨ |