ਭਾਮੀਆਂ ਕਲਾਂ, 8 ਦਸੰਬਰ (ਜਤਿੰਦਰ ਭੰਬੀ)-ਮੱਤੇਵਾੜਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਦੇ ਉਮੀਦਵਾਰ ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ ਦੀ ਜਿੱਤ ਲਈ ਪਿੰਡ ਖ਼ਾਸੀ ਖ਼ੁਰਦ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਭਰਵੀਂ ਚੋਣ ਮੀਟਿੰਗ ਕਰਵਾਈ ਗਈ, ਜਿਸ 'ਚ ਦੋਵਾਂ ਉਮੀਦਵਾਰਾਂ ਦੇ ਹੱਕ ਵਿਚ ਉਘੇ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਮੀਦਵਾਰਾਂ ਦੇ ਹੱਕ ਲਈ ਚੋਣ ਪ੍ਰਚਾਰ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਸਾਡਾ ਪਿੰਡ ਤੇ ਤੁਹਾਡਾ ਪਿੰਡ ਇਕ ਹੀ ਹੈ, ਇਸ ਲਈ ਏਥੋਂ ਇਕ ਵੀ ਵੋਟ ਕਿਸੇ ਹੋਰ ਨੂੰ ਨਹੀਂ ਜਾਣੀ ਚਾਹੀਦੀ | ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਕਸੁਰ ਹੁੰਦਿਆਂ ਸਮਾਜਸੇਵੀ ਗਰੇਵਾਲ ਨੂੰ ਭਰੋਸਾ ਦਿੱਤਾ ਕਿ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਤੇ ਸੋਮਲ ਦੀ ਪਿੰਡ ਖ਼ਾਸੀ ਖ਼ੁਰਦ ਚੋਂ ਇਕ ਪਾਸੜ ਜਿੱਤ ਹੋਵੇਗੀ | ਇਸ ਮੌਕੇ ਗਿਆਨੀ ਸੋਹਣ ਸਿੰਘ ਗਰੇਵਾਲ, ਮਾਸਟਰ ਸੋਹਣ ਸਿੰਘ, ਸਰਪੰਚ ਅਜੀਤ ਸਿੰਘ, ਮਲਕੀਤ ਸਿੰਘ, ਅਜਮੇਰ ਸਿੰਘ, ਸ਼ਿੰਦਰ ਸਿੰਘ, ਪੂਰਨ ਸਿੰਘ, ਕਿਰਨਦੀਪ ਸਿੰਘ, ਨਵਦੀਪ ਸਿੰਘ, ਸ਼ੇਰ ਸਿੰਘ, ਸੰਦੀਪ ਸਿੰਘ, ਪਿ੍ਤਪਾਲ ਸਿੰਘ ਗਰੇਵਾਲ, ਦਲਜੀਤ ਸਿੰਘ ਗਰੇਵਾਲ, ਚੇਅਰਮੈਨ ਜਿੰਦਰ ਖ਼ਾਸੀ, ਬਾਬਾ ਬਲਦੇਵ ਸਿੰਘ, ਮਨਿੰਦਰ ਸਿੰਘ ਲਾਲੀ ਗਰੇਵਾਲ, ਅਵਿਨਾਸ਼ ਕੁਮਾਰ ਆਸ਼ੂ, ਵਰਿੰਦਰਪਾਲ ਸਿੰਘ ਵਿੱਕੀ ਅਤੇ ਹੋਰ ਹਾਜ਼ਰ ਸਨ |