31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਘਰ 'ਤੇ ਹਮਲਾ ਕਰਨ ਦੇ ਮਾਮਲੇ ਵਿਚ ਦੋ ਨੌਜਵਾਨਾਂ ਖ਼ਿਲਾਫ਼ ਕੇਸ ਦਰਜ <br/>

ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਤਮੰਨਾ ਸਹਿਗਲ ਵਾਸੀ ਬਸੰਤ ਵਿਹਾਰ ਦੀ ਸ਼ਿਕਾਇਤ 'ਤੇ ਦਿਵਾਕਰ ਸਹਿਗਲ ਵਾਸੀ ਐਲਡੀਕੋ ਜਲੰਧਰ ਬਾਈਪਾਸ ਅਤੇ ਡੈਨੀ ਸਹਿਗਲ ਵਾਸੀ ਬਸੰਤ ਵਿਹਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਘਰ ਵਿਚ ਸੁੱਤੀ ਪਈ ਸੀ | ਇਸ ਦÏਰਾਨ ਉਕਤ ਕਥਿਤ ਦੋਸ਼ੀ ਉਥੇ ਆਏ ਅਤੇ ਕਥਿਤ ਦੋਸ਼ੀ ਉਸਦੇ ਜੇਠ ਏਵਨ ਸਹਿਗਲ ਸਬੰਧੀ ਇਤਰਾਜ਼ਯੋਗ ਟਿੱਪਣੀਆਂ ਕਰਨ ਲੱਗ ਪਏ | ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਕਥਿਤ ਦੋਸ਼ੀਆਂ ਵਲੋਂ ਘਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ | ਉਸ ਵਲੋਂ ਰÏਲਾ ਪਾਇਆ ਗਿਆ, ਜਿਸ 'ਤੇ ਲੋਕ ਇਕੱਠੇ ਹੋ ਗਏ ਅਤੇ ਕਥਿਤ ਦੋਸ਼ੀ ਫ਼ਰਾਰ ਹੋ ਗਏ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ ¢
ਹੈਰੋਇਨ ਸਮੇਤ ਕਾਬੂ : ਪੁਲਿਸ ਨੇ ਹੰਸਰਾਜ ਵਾਸੀ ਚਿੱਟੀ ਕਾਲੋਨੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚ ਚਾਰ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਵਲੋਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ | ਕਥਿਤ ਦੋਸ਼ੀ ਨੂੰ ਭੱਟੀਆਂ ਨੇੜਿਓਾ ਕਾਬੂ ਕੀਤਾ ਗਿਆ ਹੈ ਅਤੇ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ¢
ਨਾਬਾਲਗ ਲੜਕੀਆਂ ਵਰਗਲਾਈ : ਪੁਲਿਸ ਨੇ ਮਨਪ੍ਰੀਤ ਵਾਸੀ ਨਿਊ ਕੁਲਦੀਪ ਨਗਰ, ਰਾਘਵ ਕੁਮਾਰ ਅਤੇ ਵਰਿੰਦਰ ਕੁਮਾਰ ਵਾਸੀ ਕੁਲਦੀਪ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੀ ਲੜਕੀ ਅਤੇ ਉਸਦੀ ਸਹੇਲੀ ਬੀਤੇ ਦਿਨ ਸਕੂਲ ਗਈਆਂ ਸਨ, ਪਰ ਵਾਪਸ ਨਹੀਂ ਆਈਆਂ | ਉਸ ਦੱਸਿਆ ਕਿ ਕਥਿਤ ਦੋਸ਼ੀਆਂ ਵਲੋਂ ਉਕਤ ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਲਿਆ ਗਿਆ ਹੈ¢ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਇਕ ਹੋਰ ਅਜਿਹੇ ਮਾਮਲੇ ਵਿਚ ਪੁਲਿਸ ਨੇ ਵਿਪਨ ਕੁਮਾਰ ਵਾਸੀ ਹੈਬੋਵਾਲ ਕਲਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉਤੇ ਉਸਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾਉਣ ਦਾ ਦੋਸ਼ ਲਗਾਇਆ ਹੈ |
ਕੁੱਟਮਾਰ ਦਾ ਮਾਮਲਾ : ਪੁਲਿਸ ਨੇ ਜਗਨ ਨਾਥ ਵਾਸੀ ਨਿਊ ਕੁੰਦਨਪੁਰੀ ਦੀ ਸ਼ਿਕਾਇਤ 'ਤੇ ਕਾਲਾ ਅਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਗੰਭੀਰ ਹਾਲਤ ਵਿਚ ਕਥਿਤ ਦੋਸ਼ੀ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ¢
ਲੜਕੀ ਨਾਲ ਅਸ਼ਲੀਲ ਹਰਕਤਾਂ : ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਪਿੰਡ ਗੋਬਿੰਦਗੜ੍ਹ ਦੀ ਰਹਿਣ ਵਾਲੀ ਇਕ ਅÏਰਤ ਦੀ ਸ਼ਿਕਾਇਤ 'ਤੇ ਆਕਾਸ਼ ਵਾਸੀ ਪਿੰਡ ਗੋਬਿੰਦਗੜ੍ਹ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸਦੀ ਲੜਕੀ ਘਰ ਵਿਚ ਇਕੱਲੀ ਸੀ | ਕਥਿਤ ਦੋਸ਼ੀ ਨੇ ਬਹਾਨੇ ਨਾਲ ਉਸ ਨੰੂ ਆਪਣੇ ਘਰ ਬੁਲਾ ਲਿਆ ਅਤੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ | ਰੋਲਾ ਪਾਉਣ 'ਤੇ ਕਥਿਤ ਦੋਸ਼ੀ ਉਥੋਂ ਫ਼ਰਾਰ ਹੋ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਪਿਛਲੇ ਤਿੰਨ ਮਹੀਨਿਆਂ ਤੋਂ ਤਹਿਸੀਲਾਂ 'ਚ ਰਜਿਸਟਰੀਆਂ ਦਾ ਕੰਮ ਠੱਪ-ਦਿਓਲ ਅਗਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ 'ਸਟੈਥੋਸਕੋਪ ਤੋਂ ਸਿਮੂਲੇਸ਼ਨ ਤੱਕ' ਥੀਮ 'ਤੇ ਆਧਾਰਤ ਕਾਨਫਰੰਸ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।