29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਾਰ ਕੌਂਸਲ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਦੇਣੇ ਪਵੇਗੀ ਵਾਧੂ ਫ਼ੀਸ

ਅਜੀਤ ਡੈਸਕ 07-12-2025
ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਬਾਰ ਕੌਂਸਲ ਦੀਆਂ ਚੋਣਾਂ ਵਿਚ ਹੁਣ ਉਮੀਦਵਾਰਾਂ ਨੂੰ ਵਾਧੂ ਫ਼ੀਸ ਅਦਾ ਕਰਨੀ ਪਵੇਗੀ | ਇਸ ਫ਼ੀਸ ਵਿਚ ਕਈ ਗੁਣਾ ਵਾਧਾ ਕਰ ਦਿੱਤਾ ਗਿਆ ਹੈ | ਅੱਜ ਇੱਥੇ 'ਅਜੀਤ' ਉਪ ਦਫ਼ਤਰ ਵਿਚ ਗੱਲਬਾਤ ਕਰਦਿਆਂ ਚੋਣ ਲੜ ਰਹੇ ਉਮੀਦਵਾਰ ਐਡਵੋਕੇਟ ਗੁਰਿੰਦਰ ਸੂਦ ਨੇ ਦੱਸਿਆ ਕਿ ਪਿਛਲੀ ਚੋਣਾਂ 2018 ਵਿਚ ਇਹ ਫ਼ੀਸ 25 ਹਜ਼ਾਰ ਸੀ, ਪਰ ਇਸ ਵਾਰ ਬਾਰ ਕੌਂਸਲ ਵਲੋਂ ਇਹ ਫ਼ੀਸ ਵਧਾ ਕੇ 1, ਲੱਖ 25 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ, ਜੋ ਕਿ ਵਾਜਬ ਨਹੀਂ ਹੈ | ਸੂਦ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਮਾਨਯੋਗ ਸੁਪਰੀਮ ਕੋਰਟ ਵਿਚ ਰਿਟ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ ਜਲਦ ਹੋਣ ਦੀ ਸੰਭਾਵਨਾ ਹੈ¢ ਉਨ੍ਹਾਂ ਬਾਰ ਕੌਂਸਲ ਵਲੋਂ ਇਸ ਫ਼ੀਸ ਵਾਧੇ ਨੂੰ ਮੁੜ ਤੋਂ ਵਿਚਾਰਨ ਦੀ ਵੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਮੰਤਰੀ ਮੁੰਡੀਆਂ ਨੇ ਸਮਾਜ ਸੇਵੀ ਕਰਮਜੀਤ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਕੀਤੀ ਭਰਵੀਂ ਮੀਟਿੰਗ ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਇਆਲੀ ਖ਼ੁਰਦ ਤੋਂ ਆਜ਼ਾਦ ਉਮੀਦਵਾਰ ਬੀਬੀ ਰਵਿੰਦਰ ਕੌਰ ਦੇ ਹੱਕ 'ਚ ਹੋਈ ਭਰਵੀਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।