21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਪ੍ਰਦੂਸ਼ਣ ਨੰੂ ਲੈ ਕੇ ਬੁੱਢਾ ਦਰਿਆ ਫਿਰ ਵਿਵਾਦਾਂ 'ਚ

ਜਮਾਲਪੁਰ ਡਰੇਨ ਦਾ ਦੌਰਾਨ ਕਰਨ ਸਮੇਂ ਮੌਜੂਦ ਸੰਤ ਬਲਬੀਰ ਸਿੰਘ ਸੀਚੇਵਾਲ | ਨਾਲ ਦੀ ਤਸਵੀਰ 'ਚ ਬੱੁਢੇ ਦਰਿਆ 'ਚ ਪਿਆ ਗੋਹਾ ਤੇ ਗੰਦਗੀ | ਤਸਵੀਰਾਂ : ਸੇਵਕ ਸਿੰਘ <br/> 23-11-2025
ਲੁਧਿਆਣਾ, 22 ਨਵੰਬਰ (ਭੁਪਿੰਦਰ ਸਿੰਘ ਬੈਂਸ)-ਬੁੱਢੇ ਦਰਿਆ ਵਿਚ ਗੰਦੇ ਤੇ ਜ਼ਹਿਰੀਲੇ ਪਾਣੀ ਦੇ ਲਗਾਤਾਰ ਪੈਣ ਕਾਰਨ ਇਕ ਵਾਰ ਫਿਰ ਵਿਵਾਦ ਖੜ੍ਹਾ ਹੋ ਗਿਆ ਹੈ | ਰਾਜ ਸਭਾ ਮੈਂਬਰ ਤੇ ਪ੍ਰਸਿੱਧ ਵਾਤਾਵਰਣ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਮਾਲਪੁਰ ਡਰੇਨ 'ਤੇ ਅਚਾਨਕ ਦੌਰਾ ਕਰਦਿਆਂ ਪੰਪਿੰਗ ਸਟੇਸ਼ਨ ਦੀਆਂ ਤਿੰਨਾਂ ਮੋਟਰਾਂ 'ਚੋਂ ਕੇਵਲ ਇਕ ਚੱਲਦੀ ਦੇਖ ਕੇ ਪ੍ਰਸ਼ਾਸਨ ਵਿਰੁੱਧ ਸਖ਼ਤ ਰਵੱਈਆ ਅਪਣਾਇਆ | ਉਨ੍ਹਾਂ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਦੀ ਲਾਪਰਵਾਹੀ ਇਸ ਹੱਦ ਤਕ ਪਹੁੰਚ ਚੁੱਕੀ ਹੈ ਕਿ ਲੋਕਾਂ ਨੂੰ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਕੀਤਾ ਜਾ ਰਿਹਾ ਹੈ | ਉਨ੍ਹਾਂ ਯਾਦ ਦਿਵਾਇਆ ਕਿ 7 ਨਵੰਬਰ ਨੰੂ ਬੁੱਢੇ ਦਰਿਆ ਸਫ਼ਾਈ ਸਮੀਖਿਆ ਮੀਟਿੰਗ ਵਿਚ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਪੰਪਿੰਗ ਸਟੇਸ਼ਨ ਦੀਆਂ ਸਾਰੀਆਂ ਮੋਟਰਾਂ ਚੱਲ ਰਹੀਆਂ ਹਨ ਪਰ ਮੀਟਿੰਗ ਤੋਂ ਬਾਅਦ ਮੌਕੇ 'ਤੇ ਸਾਰੀਆਂ ਮੋਟਰਾਂ ਬੰਦ ਮਿਲੀਆਂ ਸਨ | ਇਸ 'ਤੇ ਸੰਤ ਸੀਚੇਵਾਲ ਨੇ ਵੀਡੀਓ ਰਿਕਾਰਡ ਕਰਕੇ ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਨੰੂ ਭੇਜ ਕੇ ਅਧਿਕਾਰੀਆਂ ਵਲੋਂ ਉਨ੍ਹਾਂ ਨੰੂ ਗੁਮਰਾਹ ਕਰਨ ਦੇ ਗੰਭੀਰ ਦੋਸ਼ ਲਗਾਏ ਸਨ | ਅੱਜ ਫਿਰ ਦੋ ਮੋਟਰਾਂ ਬੰਦ ਮਿਲਣ 'ਤੇ ਉਨ੍ਹਾਂ ਨੇ ਸੀਵਰੇਜ ਬੋਰਡ ਦੇ ਚੇਅਰਮੈਨ ਸੰਨੀ ਆਹਲੂਵਾਲੀਆ ਨਾਲ ਫ਼ੋਨ 'ਤੇ ਗੱਲਬਾਤ ਕਰਕੇ ਸਿੱਧਾ ਸਵਾਲ ਕੀਤਾ ਕਿ ਜਦੋਂ ਪੰਜਾਬ ਸਰਕਾਰ ਵਲੋਂ 650 ਕਰੋੜ ਰੁਪਏ ਖ਼ਰਚ ਕਰਕੇ ਟਰੀਟਮੈਂਟ ਪਲਾਂਟ ਬਣਾਏ ਗਏ ਹਨ ਤਾਂ ਫਿਰ ਗੰਦਾ ਪਾਣੀ ਦਰਿਆ 'ਚ ਕਿਵੇਂ ਜਾ ਰਿਹਾ ਹੈ | ਉਨ੍ਹਾਂ ਵਲੋਂ ਇਹ ਮਾਮਲਾ ਆਈ.ਏ.ਐਸ. ਅਧਿਕਾਰੀ ਦੀਪਤੀ ਉਪਲ ਦੇ ਧਿਆਨ ਵਿਚ ਵੀ ਲਿਆਂਦਾ ਗਿਆ | ਸੰਤ ਸੀਚੇਵਾਲ ਨੇ ਚੇਤਾਵਨੀ ਦਿੱਤੀ ਕੀ ਜੋ ਵੀ ਅਧਿਕਾਰੀ ਬੁੱਢੇ ਦਰਿਆ ਨੰੂ ਪਲੀਤ ਕਰਨ ਲਈ ਜ਼ਿੰਮੇਵਾਰ ਹੈ, ਉਸ ਨੰੂ ਬਖ਼ਸ਼ਿਆ ਨਹੀਂ ਜਾਵੇਗਾ |
ਤਾਜਪੁਰ ਡੇਅਰੀਆਂ ਦਾ ਬੇਲਗ਼ਾਮ ਗੰਦਾ ਪਾਣੀ : ਤਾਜਪੁਰ ਇਲਾਕੇ 'ਚ ਡੇਅਰੀਆਂ ਤੋਂ ਨਿਕਲਦਾ ਗੋਹਾ ਤੇ ਮਲ-ਮੂਤਰ ਟਰੀਟ ਕਰਨ ਲਈ ਧਰਮਕੰਡਾ ਨੇੜੇ ਬਣਾਇਆ ਗਿਆ ਆਰਜ਼ੀ ਸੀਚੇਵਾਲ ਮਾਡਲ ਵੀ ਨਗਰ ਨਿਗਮ ਦੀ ਲਾਪਰਵਾਹੀ ਕਾਰਨ ਬੇਅਸਰ ਸਾਬਤ ਹੋ ਰਿਹਾ ਹੈ | ਉਕਤ ਮਾਡਲ ਵਿਚ ਗੋਹਾ ਆਉਣ ਕਾਰਨ ਪਸ਼ੂਆਂ ਦਾ ਮਲ-ਮੂਤਰ ਸਿੱਧਾ ਬੱੁਢੇ ਦਰਿਆ ਵਿਚ ਜਾ ਰਿਹਾ ਹੈ |
ਪਿਛਲੀ ਖ਼ਬਰ ਹਿੱਸੇਦਾਰ ਨਾਲ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਰੈਸਟੋਰੈਂਟ ਮਾਲਕਣ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੋ ਮੈਂਬਰ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।