14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਮਾਰਟ ਸਕੂਲ ਮੋਤੀ ਨਗਰ ਦੇ ਆਸ਼ੀਸ਼ ਦੀ ਰਾਜ ਪੱਧਰੀ ਬੈਡਮਿੰਟਨ ਟੀਮ ਲਈ ਹੋਈ ਚੋਣ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਮਾਰਟ ਸਕੂਲ ਮੋਤੀ ਨਗਰ ਵਲੋਂ ਮੁੱਖ ਅਧਿਆਪਕ ਸੁਖਧੀਰ ਸਿੰਘ ਸੇਖੋਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ¢ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ ਤਹਿਤ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲੇ ਵਿਚ ਸਮਾਰਟ ਸਕੂਲ ਮੋਤੀ ਨਗਰ ਦੇ ਵਿਦਿਆਰਥੀਆਂ ਆਸ਼ੀਸ਼ ਅਤੇ ਹੈਪੀ ਸ਼ਰਮਾ ਨੇ ਭਾਗ ਲਿਆ ਅਤੇ ਬਲਾਕ ਮਾਂਗਟ-2 ਦੀ ਟੀਮ ਜ਼ਿਲ੍ਹਾ ਪੱਧਰ ਉਪਰ ਦੂਸਰੇ ਸਥਾਨ ਉਪਰ ਰਹੀ¢ ਸੇਖੋਂ ਨੇ ਦੱਸਿਆ ਕਿ ਵੱਡੇ ਪ੍ਰਾਈਵੇਟ ਸਕੂਲਾਂ ਅਤੇ ਅਕੈਡਮੀਆਂ ਦੇ ਬੱਚਿਆਂ ਨੇ ਆਪਣੀ ਖੇਡ ਰਾਹੀਂ ਦਰਸ਼ਕਾਂ ਦੇ ਦਿਲਾਂ ਵਿਚ ਆਪਣੀ ਥਾਂ ਬਣਾਈ, ਉਥੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੇ ਘੱਟ ਸਹੂਲਤਾਂ ਦੇ ਬਾਵਜੂਦ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ | ਇਸ ਮੌਕੇ ਬੈਡਮਿੰਟਨ ਇੰਚਾਰਜ ਬੀ.ਪੀ.ਈ.ਓ. ਇੰਦੂ ਸੂਦ, ਹਰਮੀਤ ਸਿੰਘ ਵਾਲੀਆ ਅਤੇ ਟੀਮ ਚੋਣਕਾਰ ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਅਮੀਸ਼ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਟੀਮ ਲਈ ਰੀਆਂਸ਼ ਸਿੰਗਲਾ, ਸੈਕਰਡ ਹਾਰਟ ਸਕੂਲ, ਵਨਸ਼ਲ ਗੁਪਤਾ, ਡੀ.ਪੀ.ਐਸ., ਆਸ਼ੀਸ਼ ਕੁਮਾਰ, ਸਮਾਰਟ ਸਕੂਲ ਮੋਤੀ ਨਗਰ, ਮਾਧਵ ਬੀ.ਸੀ.ਐਮ. ਅਤੇ ਕਰਨ ਜੀ.ਐਮ.ਟੀ. ਨੂੰ ਚੁਣਿਆ ਗਿਆ ਅਤੇ ਰÏਣਤ ਸਲੂਜਾ ਨੂੰ ਸਟੈਂਡ ਬਾਏ ਲਈ ਚੁਣਿਆ ਗਿਆ¢ ਪ੍ਰਬੰਧਕਾਂ ਵਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਟੇਟ ਵਿਚ ਹੋਣ ਵਾਲੇ ਮੁਕਾਬਲੇ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ¢ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਨੇ ਦੱਸਿਆ ਕਿ ਸਖ਼ਤ ਮਿਹਨਤ ਸਦਕਾ ਹਰ ਸਾਲ ਸਮਾਰਟ ਸਕੂਲ ਮੋਤੀ ਨਗਰ ਦੇ ਵਿਦਿਆਰਥੀ ਬੈਡਮਿੰਟਨ ਲਈ ਚੁਣੀ ਜਾਣ ਵਾਲੀ ਸਟੇਟ ਟੀਮ ਦਾ ਹਿੱਸਾ ਬਣ ਕੇ ਸਕੂਲ ਦਾ ਨਾਮ ਰੌਸ਼ਨ ਕਰਦੇ ਹਨ¢

ਪਿਛਲੀ ਖ਼ਬਰ ਵੱਖ-ਵੱਖ ਥਾਵਾਂ 'ਤੇ ਨਸ਼ਾ ਕਰਦੇ ਕਾਬੂ ਅਗਲੀ ਖ਼ਬਰ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਿੱਲੀ ਤੋਂ ਅੰਮਿ੍ਤਸਰ ਤੱਕ ਜਾਣ ਵਾਲੀ ਸਾਈਕਲ ਯਾਤਰਾ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।