ਆਲਮਗੀਰ, 20 ਨਵੰਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਦੀ ਇਕ ਉਭਰਦੀ ਬੁਲਾਰਨ ਇਕ ਵਾਰ ਫਿਰ ਆਪਣੇ ਭਾਸ਼ਣ ਕਲਾ ਦੇ ਹੁਨਰ ਨੂੰ ਸਾਬਤ ਕਰਦੀ ਹੋਈ ਇੰਟਰ ਸਕੂਲ ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਿਚ ਸਫਲ ਰਹੀ¢ ਛੇਵੀਂ ਜਮਾਤ ਦੀ ਵਿਦਿਆਰਥਣ ਨਮਨਜੋਤ ਕੌਰ ਨੇ ਵੇਦ ਪ੍ਰਚਾਰ ਮੰਡਲ ਦੁਆਰਾ ਬੀ.ਸੀ.ਐਮ. ਸਕੂਲ ਚੰਡੀਗੜ੍ਹ ਰੋਡ ਵਿਖੇ ਆਯੋਜਿਤ ਵੈਦਿਕ ਭਾਸ਼ਣ ਪ੍ਰਤੀਯੋਗਤਾ ਦੇ ਪਹਿਲੇ ਦÏਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ¢ ਉਸਨੇ 'ਨਰ ਹੋ ਮਤ ਨਿਰਾਸ ਕਰੋ ਮਨ ਕੋ' ਵਿਸ਼ੇ 'ਤੇ ਭਾਸ਼ਣ ਦਿੱਤਾ | ਇਸ ਵਿਚ 26 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀ ਅਤੇ ਅਧਿਆਪਕ ਦੀ ਸ਼ਲਾਘਾ ਕਰਦੇ ਹੋਏ ਸਕੂਲ ਦੇ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੇ ਕਿਹਾ ਕਿ ਭਾਸ਼ਣ ਕਲਾ ਇਕ ਹੁਨਰ ਹੈ, ਜੋ ਵਿਦਿਆਰਥੀਆਂ ਵਿਚ ਲੀਡਰਸ਼ਿਪ ਗੁਣ ਪੈਦਾ ਕਰਦਾ ਹੈ¢ ਮੈਂ ਕਾਮਨਾ ਕਰਦੀ ਹਾਂ ਕਿ ਉਹ ਭਵਿੱਖ ਦੇ ਸਾਰੇ ਯਤਨਾਂ ਵਿਚ ਉਤਮ ਹੋਵੇ¢