ਲਾਡੋਵਾਲ, 20 ਨਵੰਬਰ (ਬਲਬੀਰ ਸਿੰਘ ਰਾਣਾ)-ਅੰਮਿ੍ਤ ਇੰਡੋ ਕਨੇਡੀਅਨ ਅਕੈਡਮੀ ਲਾਦੀਆਂ ਖੁਰਦ ਨੇ ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਵਿਚ ਹੈਂਡਬਾਲ ਟੂਰਨਾਮੈਂਟ ਦੇ ਮੁਕਾਬਲੇ ਲੜਕੀਆਂ ਅਤੇ ਲੜਕਿਆਂ ਨੇ ਸਫਲਤਾ ਪੂਰਵਕ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ਗੱਲਬਾਤ ਕਰਦਿਆਂ ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਵੱਖ ਵੱਖ ਸਕੂਲਾਂ ਵੱਲੋਂ ਉਤਸ਼ਾਹ ਪੂਰਵਕ ਭਾਗੀਦਾਰੀ ਹੋਈ ਅਤੇ ਖਿਡਾਰੀਆਂ ਨੇ ਬਹੁਤ ਹੀ ਸ਼ਾਨਦਾਰ ਟੇਲੈਂਟ, ਖੇਡਪ੍ਰੀਤ ਅਤੇ ਮੁਕਾਬਲੇ ਦੀ ਭਾਵਨਾ ਦਿਖਾਈ, ਜਿਸ ਵਿਚ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਦੀਆਂ ਲੜਕੀਆਂ ਨੇ ਅੰਡਰ -19 ਵਿਚ ਪਹਿਲਾ, ਗੁਰੂ ਨਾਨਕ ਪਬਲਿਕ ਸਕੂਲ ਦੀਆਂ ਲੜਕੀਆਂ ਦੂਜਾ ਸਥਾਨ ਹਾਸਿਲ ਕਰਕੇ ਜੇਤੂ ਰਹਆਂ | ਗੁਰੂ ਨਾਨਕ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਅੰਡਰ- 17 ਵਿਚ ਪਹਿਲਾ, ਜੀ.ਐਚ.ਜੀ. ਅਕੈਡਮੀ ਦੀਆਂ ਲੜਕੀਆਂ ਨੇ ਦੂਜਾ, ਜੀ.ਐਮ.ਟੀ. ਪਬਲਿਕ ਸਕੂਲ ਦੀਆਂ ਲੜਕੀਆਂ ਨੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਪੀਸ ਪਬਲਿਕ ਸਕੂਲ ਦੀਆਂ ਲੜਕੀਆਂ ਨੇ ਅੰਡਰ -14 ਵਿਚ ਪਹਿਲਾ, ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਦੀਆਂ ਲੜਕੀਆਂ ਨੇ ਦੂਜਾ, ਗੁਰੂ ਨਾਨਕ ਪਬਲਿਕ ਸਕੂਲ ਦੀਆਂ ਲੜਕੀਆਂ ਅਤੇ ਜੀ.ਐਮ.ਟੀ. ਪਬਲਿਕ ਸਕੂਲ ਦੀਆਂ ਲੜਕੀਆਂ ਨੇ ਤੀਜਾ ਸਥਾਨ ਹਾਸਿਲ ਕਰਨ ਵਿਚ ਜਦੋਂ ਜਹਿਦ ਕੀਤੀ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਦੇ ਲੜਕਿਆਂ ਨੇ ਅੰਡਰ -19 ਵਿਚ ਪਹਿਲਾ, ਪੀਸ ਪਬਲਿਕ ਸਕੂਲ ਦੇ ਲੜਕਿਆਂ ਨੇ ਦੂਜਾ, ਜੀ.ਐਮ.ਟੀ. ਪਬਲਿਕ ਸਕੂਲ ਦੇ ਲੜਕਿਆਂ ਨੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਦੇ ਲੜਕਿਆਂ ਨੇ ਅੰਡਰ- 17 ਵਿਚ ਪਹਿਲਾ, ਜੀ.ਐਚ.ਜੀ. ਅਕੈਡਮੀ ਦੇ ਲੜਕਿਆਂ ਨੇ ਦੂਜਾ, ਜੀ.ਐਮ.ਟੀ. ਪਬਲਿਕ ਸਕੂਲ ਅਤੇ ਗੁਰੂ ਨਾਨਕ ਪਬਲਿਕ ਸਕੂਲ ਦੇ ਲੜਕਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜਦ ਕਿ ਪੀਸ ਪਬਲਿਕ ਸਕੂਲ ਦੇ ਲੜਕਿਆਂ ਨੇ ਅੰਡਰ-14 ਵਿਚ ਪਹਿਲਾ, ਗੁਰੂ ਨਾਨਕ ਪਬਲਿਕ ਸਕੂਲ ਦੇ ਲੜਕਿਆਂ ਨੇ ਦੂਜਾ, ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਅਤੇ ਜੀ.ਐਮ.ਟੀ. ਪਬਲਿਕ ਸਕੂਲ ਦੇ ਲੜਕਿਆਂ ਨੇ ਤੀਜਾ ਸਥਾਨ ਹਾਸਿਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ | ਇਸ ਮੌਕੇ ਪਿ੍ੰਸੀਪਲ ਮੈਡਮ ਜਸਕਿਰਨ ਕੌਰ ਨੇ ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |