ਲੁਧਿਆਣਾ, 20 ਨਵੰਬਰ (ਜਤਿੰਦਰ ਭੰਬੀ)-ਭਾਈ ਮੰਝ ਸੇਵਕ ਜਥਾ ਮਾਡਲ ਗਰਾਮ ਦਾ ਲੜੀਵਾਰ ਕੀਰਤਨ ਸਮਾਗਮ ਸਿਮਰਨ ਅਭਿਆਸ ਪ੍ਰੋਗਰਾਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਿਊ ਮਾਡਲ ਟਾਊਨ ਵਿਖੇ ਮਨਜਿੰਦਰ ਸਿੰਘ ਵਲੋਂ ਕਰਵਾਇਆ ਗਿਆ | ਇਸ ਮੌਕੇ ਭਾਈ ਮੰਝ ਸੇਵਕ ਜਥਾ ਮਾਡਲ ਗਰਾਮ ਦਾ ਕੀਰਤਨੀ ਜਥੇ ਤੋਂ ਇਲਾਵਾ ਸ਼੍ਰੀ ਨਾਨਕਸਰ ਸਾਹਿਬ ਦੇ ਕੀਰਤਨੀ ਜਥੇ ਅਤੇ ਭਾਈ ਅਮਨਦੀਪ ਸਿੰਘ (ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ) ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਇਸ ਮੌਕੇ ਭਾਈ ਮੰਝ ਸੇਵਕ ਜਥੇ ਦੇ ਮੈਂਬਰ ਪਰਮਜੀਤ ਸਿੰਘ, ਕੰਵਲਜੀਤ ਸਿੰਘ, ਮਨਜਿੰਦਰ ਸਿੰਘ, ਮਨਪ੍ਰੀਤ ਸਿੰਘ, ਸਹਿਜਪਾਲ ਸਿੰਘ, ਮਨਜੋਤ ਸਿੰਘ, ਬੀਬੀ ਮੁਸਕਾਨ ਪ੍ਰੀਤ ਕੌਰ, ਬੀਬੀ ਨਵਕਿਰਨ ਕੌਰ, ਸਤਿੰਦਰਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਮੈਂਬਰ ਸੋਨੀ ਨਾਰੰਗ, ਭੁਪਿੰਦਰ ਸਿੰਘ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਥੇ ਦੇ ਮੈਂਬਰ ਅਤੇ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮਾਡਲ ਗਰਾਮ ਜਤਿੰਦਰ ਸਿੰਘ ਗਲਹੋਤਰਾ, ਹਰਭਜਨ ਸਿੰਘ ਸਚਦੇਵਾ, ਅਰਵਿੰਦਰਪਾਲ ਸਿੰਘ ਬੰਟੀ, ਹਰਵਿੰਦਰ ਮੋਹਨ ਸਿੰਘ ਖਾਲਸਾ, ਗਗਨਦੀਪ ਸਿੰਘ, ਰਮਨਦੀਪ ਸਿੰਘ, ਰਵਿੰਦਰ ਸਿੰਘ, ਜਸਬੀਰ ਸਿੰਘ ਖੁਰਾਣਾ, ਪ੍ਰਲਾਹਦ ਸਿੰਘ, ਹਰਭਜਨ ਸਿੰਘ, ਇੰਦਰਪ੍ਰੀਤ ਸਿੰਘ, ਮਨਿੰਦਰ ਪਾਲ ਸਿੰਘ ਤੇ ਹੋਰ ਹਾਜ਼ਰ ਸਨ |