17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਪੀ.ਏ.ਯੂ. ਦਾ ਸਾਲਾਨਾ ਗੁਲਦਾਊਦੀ ਸ਼ੋਅ 2-3 ਦਸੰਬਰ ਨੂੰ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਦੀ ਪਛਾਣ ਬਣ ਚੁੱਕਾ 28ਵਾਂ ਸਾਲਾਨਾ ਗੁਲਦਾਊਦੀ ਸ਼ੋਅ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਵਲੋਂ ਅਸਟੇਟ ਆਰਗਨਾਈਜ਼ੇਸ਼ਨ ਦੇ ਸਹਿਯੋਗ ਨਾਲ 2-3 ਦਸੰਬਰ ਨੂੰ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਚ ਕਰਵਾਇਆ ਜਾ ਰਿਹਾ ਹੈ | ਆਧੁਨਿਕ ਪੰਜਾਬੀ ਕਵਿਤਾ ਦੇ ਪਿਤਾਮਾ ਅਤੇ ਕੁਦਰਤ ਦੇ ਕਵੀ ਭਾਈ ਵੀਰ ਸਿੰਘ ਨੂੰ ਸਮਰਪਿਤ ਇਹ ਗੁਲਦਾਊਦੀ ਸ਼ੋਅ ਫੁੱਲ ਪ੍ਰੇਮੀਆਂ ਅਤੇ ਫੁੱਲਾਂ ਦੇ ਦਰਸ਼ਕਾਂ ਲਈ ਬੇਹੱਦ ਖਿੱਚ ਰੱਖਦਾ ਹੈ | ਇਸ ਸ਼ੋਅ ਦਾ ਉਦਘਾਟਨ 2 ਦਸੰਬਰ ਨੂੰ ਬਾਅਦ ਦੁਪਹਿਰ 12.30 ਵਜੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਆਪਣੇ ਕਰ-ਕਮਲਾਂ ਨਾਲ ਕਰਨਗੇ | ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ 12 ਵਰਗਾਂ ਵਿਚ ਗੁਲਦਾਊਦੀ ਦੇ ਮੁਕਾਬਲੇ ਕਰਵਾਏ ਜਾਣਗੇ | ਇਹਨਾਂ ਵਿਚ ਇਨਕਰਵਡ, ਰਿਫਲੈਕਸਡ, ਸਪਾਈਡਰ, ਸਜਾਵਟੀ, ਪੋਪਨ/ਬਟਨ ਇਕਹਿਰੇ ਦੋਹਰੇ ਕੋਰੀਅਨ, ਸਪੂਨ, ਐਨੀਮੂਨ ਅਤੇ ਹੋਰ ਕੋਈ ਵੀ ਵਿਸ਼ੇਸ਼ ਪੌਦੇ ਸ਼ਾਮਿਲ ਹਨ | ਇਸ ਤੋਂ ਇਲਾਵਾ ਗੁਲਦਾਊਦੀ ਦੀਆਂ ਜਪਾਨੀ ਅਤੇ ਕੋਰੀਅਨ ਕਿਸਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਇਸ ਤੋਂ ਇਲਾਵਾ ਖਾਸ ਤਰੀਕੇ ਨਾਲ ਸਜਾਈ ਗੁਲਦਾਊਦੀ ਅਤੇ ਗਮਲਿਆਂ ਦੀ ਸਜਾਵਟ ਦੇ ਮੁਕਾਬਲੇ ਵਿਚ ਨਿੱਜੀ ਫੁੱਲ ਪ੍ਰੇਮੀ ਅਤੇ ਸੰਸਥਾਵਾਂ ਭਾਗ ਲੈ ਸਕਣਗੀਆਂ | ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਦੀਆਂ ਬਹੁਤ ਸਾਰੀਆਂ ਬਗੀਚੀਆਂ ਅਤੇ ਪਨੀਰੀ ਕੇਂਦਰ ਬਾਗਬਾਨੀ ਦੇ ਪ੍ਰੇਮੀਆਂ ਲਈ ਔਜ਼ਾਰਾਂ ਦੀ ਨੁਮਾਇਸ਼ ਅਤੇ ਵਿੱਕਰੀ ਮੁਹੱਈਆ ਕਰਾਉਣਗੇ |

ਪਿਛਲੀ ਖ਼ਬਰ ਸਿੱਖ ਮਿਸ਼ਨਰੀ ਪਬਲਿਕ ਹਾਈ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ ਭਾਈ ਮੰਝ ਸੇਵਕ ਜਥੇ ਵਲੋਂ ਕੀਰਤਨ ਸਮਾਗਮ ਤੇ ਸਿਮਰਨ ਅਭਿਆਸ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।