19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਯੋਗੇਸ਼ ਗੁਪਤਾ ਡਿਪਟੀ ਮੈਨੇਜਰ ਅਤੇ ਵਿਕਾਸ ਸ਼ਰਮਾ ਵਲੋਂ ਖੇਤੀ ਮੰਤਰੀ ਖੁੱਡੀਆਂ ਨਾਲ ਮੁਲਾਕਾਤ <br/>

ਅਜੀਤ ਡੈਸਕ 21-11-2025
ਲੁਧਿਆਣਾ, 20 ਨਵੰਬਰ (ਅ.ਬ.)-2025 ਨੂੰ ਭਾਰਤ ਦੀ ਮੋਹਰੀ ਖਾਦ ਕੰਪਨੀ, ਮੈਸਰਜ਼ ਇੰਡੀਅਨ ਪੋਟਾਸ਼ ਲਿਮਟਿਡ (ਯੋਗੇਸ਼ ਗੁਪਤਾ, ਡਿਪਟੀ ਮੈਨੇਜਰ ਅਤੇ ਵਿਕਾਸ ਸ਼ਰਮਾ, ਕਾਰਜਕਾਰੀ) ਦੇ ਪ੍ਰਤੀਨਿਧੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ | ਇਸ ਮੌਕੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਸਥਾਪਿਤ 'ਮੁੱਖ ਮੰਤਰੀ ਰੰਗਲਾ ਪੰਜਾਬ ਫੰਡ' ਲਈ ਇੰਡੀਅਨ ਪੋਟਾਸ਼ ਲਿਮਟਿਡ ਵਲੋਂ ਮੰਤਰੀ ਨੂੰ 15 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ | ਡਾ. ਅਰਸ਼ਦੀਪ ਸਿੰਘ ਥਿੰਦ, ਆਈ.ਏ.ਐਸ., ਡਾ. ਗੁਰਨਾਮ ਸਿੰਘ, ਡਾ. ਨਰਿੰਦਰ ਸਿੰਘ ਬੇਨੀਪਾਲ, ਡਾ. ਗੁਰਦੀਪ ਸਿੰਘ, ਡਾ. ਗਿਰੀਸ਼ ਭਾਰਗਵ, ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਹੋਰ ਪ੍ਰਤੀਨਿਧੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਖੁੱਲ੍ਹੇ 'ਚ ਕੂੜਾ ਸੁੱਟਣ ਵਾਲੇ 42 ਲੋਕਾਂ ਦੇ ਕੀਤੇ ਚਲਾਨ <br/> ਅਗਲੀ ਖ਼ਬਰ ਨਗਰ ਨਿਗਮ ਆਪਣੇ ਹੀ ਜ਼ੋਨ-ਸੀ ਦੀ ਸਫਾਈ ਸੰਬੰਧੀ ਬੁਰੀ ਤਰ੍ਹਾਂ ਨਾਕਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।