ਲੁਧਿਆਣਾ, 19 ਨਵੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹੀਦ ਭਗਤ ਸਿੰਘ 475 ਏਕੜ ਸਕੀਮ ਇਲਾਕੇ ਚ ਗੈਰ ਕਾਨੰੂਨੀ ਹੋ ਰਹੀਆਂ ਉਸਾਰੀਆਂ ਨੂੰ ਲੈਕੇ ਇੰਪਰੂਵਮੈਂਟ ਟਰੱਸਟ ਹਰਕਤ ਵਿਚ ਆ ਗਿਆ ਹੈ ਤੇ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ ਵਲੋਂ ਉਕਤ ਇਲਾਕੇ ਚ ਬਣ ਰਹੀ ਇਕ ਗੈਰ ਕਾਨੰੂਨੀ ਬਿਲਡਿੰਗ ਦੇ ਮਾਲਕ ਨੰੂ ਜਾਂਚ ਲਈ ਸੰਬੰਧਿਤ ਦਸਤਾਵੇਜ਼ ਲੈਕੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ | ਚੇਅਰਮੈਨ ਤਰਸੇਮ ਸਿੰਘ ਭਿੰਡਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੰਬੰਧਿਤ ਧਿਰ ਨੰੂ ਉਨ੍ਹਾਂ ਵਲੋਂ ਬੁਲਾਇਆ ਗਿਆ ਤੇ ਸੰਬੰਧਿਤ ਧਿਰ ਤੋਂ ਬਣਾਈ ਜਾ ਰਹੀ ਬਿਲਡਿੰਗ ਦੇ ਦਸਤਾਵੇਜ਼ ਦੀ ਚੈਕਿੰਗ ਕੀਤੀ ਜਾਵੇਗੀ | ਜੇਕਰ ਦਸਤਾਵੇਜ਼ੀ ਵਿਚ ਖ਼ਾਮੀ ਪਾਈ ਗਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਟਰੱਸਟ ਕਿਸੇ ਵੀ ਕੀਮਤ 'ਤੇ ਗੈਰ ਕਾਨੂੰਨੀ ਉਸਾਰੀਆਂ ਨੰੂ ਬਰਦਾਸ਼ਤ ਨਹੀਂ ਕਰੇਗਾ, ਜੋ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |