ਲੁਧਿਆਣਾ, 7 ਨਵੰਬਰ (ਭੁਪਿੰਦਰ ਸਿੰਘ ਬੈਂਸ)-ਪਿਛਲੇ ਦਿਨੀਂ ਸੀਨੀਅਰ ਮੁਲਾਜ਼ਮ ਆਗੂ ਨਿਰਭੈ ਸਿੰਘ ਸ਼ੰਕਰ (ਜੇ.ਈ.) ਦਾ ਸੰਖੇਪ ਬਿਮਾਰੀ ਨਾਲ ਦੇਹਾਂਤ ਹੋ ਗਿਆ | ਉਨ੍ਹਾਂ ਦੇ ਇਸ ਬੇ-ਵਕਤ ਅਕਾਲ ਚਲਾਣੇ 'ਤੇ ਪੰਜਾਬ ਭਰ ਦੇ ਮੁਲਾਜ਼ਮ ਹਲਕਿਆਂ ਵਿਚ ਸੋਗ ਦੀ ਲਹਿਰ ਛਾ ਗਈ ਹੈ | ਮੁਲਾਜ਼ਮ ਆਗੂਆਂ ਸਤੀਸ਼ ਰਾਣਾ, ਤੀਰਥ ਬਾਸੀ, ਗੌਰਮਿੰਟ ਟੀਚਰਜ਼ ਯੂਨੀਅਨ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਗੁਰਵਿੰਦਰ ਸਸਕੌਰ, ਜਗਜੀਤ ਸਿੰਘ ਮਾਨ, ਪ੍ਰਭਜੀਤ ਸਿੰਘ ਰਸੂਲਪੁਰ, ਕਰਨੈਲ ਫਿਲੌਰ, ਸ਼ਿੰਗਾਰਾ ਸਿੰਘ ਜਰਖੜ, ਰਣਜੋਧ ਸਿੰਘ ਬੀ.ਪੀ.ਈ.ਓ., ਸ਼ਮਸ਼ੇਰ ਸਿੰਘ ਜੰਡਿਆਲੀ, ਕਮਲਜੀਤ ਸਿੰਘ ਦੋਰਾਹਾ, ਰਛਪਾਲ ਸਿੰਘ ਜੰਗਲਾਤ ਵਿਭਾਗ ਨੇ ਨਿਰਭੈ ਸਿੰਘ ਦੇ ਵਿਛੋੜੇ ਨੂੰ ਮੁਲਾਜ਼ਮ ਲਹਿਰ ਲਈ ਵੱਡਾ ਘਾਟਾ ਦੱਸਿਆ | ਨਿਰਭੈ ਸਿੰਘ ਨਿਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਪਿੰਡ ਸ਼ੰਕਰ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ 13 ਨਵੰਬਰ 2025 ਨੂੰ ਦੁਪਹਿਰ 1 ਵਜੇ ਹੋਵੇਗਾ |