ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੰਪਾਵਰਮੈਂਟ ਐਸੋਸੀਏਸ਼ਨ ਫ਼ਾਰ ਦਾ ਬਲਾਇੰਡ ਸੈਂਟਰ ਵਿਖੇ ਨੇਤਰਹੀਣਾਂ ਵਲੋਂ ਸਮਾਗਮ ਕਰਵਾਇਆ ਗਿਆ¢ ਇਸ ਮÏਕੇ ਨੇਤਰਹੀਣ ਸੰਗੀਤਾ ਕਪੂਰ ਵਲੋਂ ਬਰੇਲ ਲਿਪੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਗਿਆ¢ ਸੈਂਟਰ ਦੇ ਸਾਰੇ ਨੇਤਰਹੀਣਾਂ ਵਲੋਂ ਪਾਠ ਸਰਵਣ ਕੀਤਾ ਗਿਆ¢ ਪਾਠ ਦਾ ਭੋਗ ਪੈਣ ਉਪਰੰਤ ਸੈਂਟਰ ਦੇ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ ਗਿਆ¢ ਲਖਬੀਰ ਸਿੰਘ, ਲਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਸਾਥੀਆਂ ਨੇ ਮਿਲ ਕੇ ਕੀਰਤਨ ਦੀ ਸੇਵਾ ਨਿਭਾਈ | ਤਬਲੇ ਦੀ ਸੇਵਾ ਰਾਜ ਕੁਮਾਰ ਵਲੋਂ ਨਿਭਾਈ ਗਈ | ਇਸਤੋਂ ਬਾਅਦ ਸੰਗੀਤਾ ਕਪੂਰ ਨੇ ਵੀ ਇਕ ਸ਼ਬਦ ਗਾਇਨ ਕੀਤਾ¢ ਅਖੀਰ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ¢ ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ¢