ਲੁਧਿਆਣਾ, 7 ਨਵੰਬਰ (ਭੁਪਿੰਦਰ ਸਿੰਘ ਬੈਂਸ)-ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਗੁਰੂ ਅਰਜੁਨ ਦੇਵ ਨਗਰ ਦੇ ਹੋਲੀ ਪਥ ਸਕੂਲ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਸਕੂਲ ਦੀ ਡਾਇਰੈਕਟਰ ਅਤੇ ਭਾਜਪਾ ਦੇ ਸੂਬਾਈ ਮਹਿਲਾ ਮੋਰਚੇ ਦੀ ਮੀਤ ਪ੍ਰਧਾਨ ਲੀਨਾ ਟਪਾਰੀਆ ਨੇ ਕੀਤੀ | ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਭਾਜਪਾ ਦੇ ਸੂਬਾਈ ਕੋਰ ਕਮੇਟੀ ਦੇ ਮੈਂਬਰ ਜੀਵਨ ਗੁਪਤਾ ਅਤੇ ਪਰਵੀਨ ਬਾਂਸਲ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਬੱਚਿਆਂ ਵਲੋਂ ਦੇਸ਼ ਭਗਤੀ ਦੇ ਪ੍ਰੋਗਰਾਮ ਪੇਸ਼ ਕੀਤੇ ਗਏ | ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ 1875 ਵਿਚ ਰਚੇ ਗਏ ਇਸ ਗੀਤ ਨੇ ਨਾ ਸਿਰਫ਼ ਆਜ਼ਾਦੀ ਸੰਗਰਾਮ ਨੂੰ ਮਜ਼ਬੂਤੀ ਦਿੱਤੀ, ਸਗੋਂ ਭਾਰਤ ਨੂੰ ਨਵੀਂ ਦਿਸ਼ਾ ਦੇਣ ਵਿਚ ਸਫਲਤਾ ਹਾਸਿਲ ਕੀਤੀ | ਸੰਸਕਿ੍ਤ ਅਤੇ ਬੰਗਾਲੀ ਵਿਚ ਪ੍ਰਗਟ ਕੀਤਾ ਗਿਆ ਇਹ ਗੀਤ ਪੂਰੇ ਦੇਸ਼ ਨੂੰ ਮਾਤ ਭੂਮੀ ਦੀ ਭਾਵਨਾ ਨਾਲ ਜੋੜਦਾ ਹੈ | ਵੰਦੇ ਮਾਤਰਮ ਸਿਰਫ਼ ਇਕ ਰਾਜਨੀਤਿਕ ਨਾਅਰਾ ਨਹੀਂ ਹੈ, ਸਗੋਂ ਇਕ ਅਧਿਆਤਮਿਕ ਊਰਜਾ ਹੈ, ਜੋ ਭਾਰਤੀਆਂ ਨੂੰ ਇਕ ਦੂਜੇ ਨਾਲ ਜੋੜਦੀ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲ੍ਹੀ, ਯਸ਼ਪਾਲ ਜਨੋਤਰਾ, ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ, ਡਾ: ਨਿਰਮਲ ਨਈਅਰ, ਮਨੀਸ਼ ਚੋਪੜਾ, ਅਸ਼ਵਨੀ ਟੰਡਨ, ਨਵਲ ਜੈਨ, ਸਕੱਤਰ ਸਤਨਾਮ ਸਿੰਘ ਸੇਠੀ, ਪ੍ਰੈਸ ਸਕੱਤਰ ਡਾ: ਸਤੀਸ਼ ਕੁਮਾਰ, ਬੁਲਾਰੇ ਸੁਰਿੰਦਰ ਕੌਸ਼ਲ, ਜਤਿੰਦਰ ਗੋਰਿਆਂਣ, ਦੀਪਕ ਜੌਹਰ, ਅਸ਼ੋਕ ਰਾਣਾ, ਰਾਜੀਵ ਵਰਮਾ, ਚਿਰਾਗ ਅਰੋੜਾ, ਬਲਵਿੰਦਰ ਸਿਆਲ, ਰਿਤੇਸ਼ ਜੈਸਵਾਲ, ਪ੍ਰਮੋਦ ਕੁਮਾਰ, ਵਿਨੋਦ ਰਾਣਾ, ਰਾਕੇਸ਼ ਪਰਾਸ਼ਰ, ਰਾਜੀਵ ਸ਼ਰਮਾ, ਸਵਾਤੀ ਤਨੇਜਾ, ਕੰਚਨ, ਤਨੀਸ਼ਾ ਗਰੋਵਰ, ਸੁਰੇਂਦਰ ਕੌਰ ਆਦਿ ਨੇ ਸ਼ਮੂਲੀਅਤ ਕੀਤੀ |