ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਇਲਾਕੇ ਬੀ.ਆਰ.ਐਸ. ਨਗਰ 'ਚ ਸਥਿਤ ਕੈਫ਼ੇ ਕੌਫ਼ੀ ਡੇ ਦੇ ਤਾਲੇ ਤੋੜ ਕੇ ਚੋਰ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਕਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਕੌਫ਼ੀ ਕੈਫ਼ੇ 'ਤੇ ਬਤੌਰ ਅਸਿਸਟੈਂਟ ਕੈਫ਼ੇ ਮੈਨੇਜਰ ਕੰਮ ਕਰਦਾ ਹੈ¢ ਸਵੇਰੇ ਜਦੋਂ ਕੈਫ਼ੇ ਖੋਲ੍ਹਣ ਲਈ ਆਇਆ ਤਾਂ ਦੇਖਿਆ ਕਿ ਕੈਫ਼ੇ ਦੇ ਸ਼ਟਰ ਦਾ ਤਾਲਾ ਟੁੱਟਾ ਹੋਇਆ ਸੀ ਤੇ ਕਾਊਾਟਰ ਦਾ ਦਰਾਜ਼ ਟੁੱਟਿਆ ਹੋਇਆ ਸੀ, ਉਸ ਵਿਚੋਂ 29 ਹਜ਼ਾਰ 120 ਰੁਪਏ ਨਹੀਂ ਸਨ, ਜਿਸ ਨੰੂ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ¢ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਸ਼ੰਮੀ ਚੇਚੀ ਨੇ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ¢