ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸਰਾਭਾ ਨਗਰ ਦੇ ਇਲਾਕੇ ਪਿੰਡ ਝੱਮਟ 'ਚ ਲੜਕੀ ਨੂੰ ਗ਼ਲਤ ਰਿਕਾਰਡਿੰਗ ਅਤੇ ਅਸ਼ਲੀਲ ਵੀਡੀਓ ਭੇਜਣ ਦੇ ਮਾਮਲੇ ਵਿਚ ਪੁਲਿਸ ਨੇ ਕੇਸ ਦਰਜ ਕੀਤਾ ਹੈ¢ ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਅÏਰਤ ਨੇ ਦੱਸਿਆ ਕਿ ਉਸਨੇ ਦੋ ਸਾਲ ਪਹਿਲਾਂ ਕਾਰ ਖ਼ਰੀਦੀ ਸੀ, ਜਿਸਦਾ ਕਾਫ਼ੀ ਮੁਰੰਮਤ ਹੋਣ ਵਾਲੀ ਸੀ¢ ਜਦੋਂ ਉਸਨੇ ਜੋਤੀ ਨੂੰ ਕਾਰ ਦਾ ਕੰਮ ਕਰਵਾਉਣ ਲਈ ਕਿਹਾ ਤਾਂ ਮੁਲਜ਼ਮਾਂ ਨੇ ਮੇਰੀ ਲੜਕੀ ਨੂੰ ਫ਼ੋਨ ਰਾਹੀਂ ਗ਼ਲਤ ਰਿਕਾਰਡਿੰਗ ਅਤੇ ਅਸ਼ਲੀਲ ਵੀਡੀਓ ਭੇਜੀਆਂ ਅਤੇ ਗਾਲ਼ੀ ਗਲੋਚ ਕੀਤਾ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ¢ ਜਾਂਚ ਅਧਿਕਾਰੀ ਏ.ਐਸ.ਆਈ ਰਜਿੰਦਰ ਕੁਮਾਰ ਨੇ ਮੁੱਦਈ ਦੇ ਬਿਆਨਾਂ 'ਤੇ ਜੋਤੀ ਅਤੇ ਹਰਪ੍ਰੀਤ ਵਾਸੀ ਈਸੇਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ |