ਲੁਧਿਆਣਾ, 7 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਵੀਜ਼ਨ ਨੰਬਰ 3 ਦੇ ਇਲਾਕੇ ਸੀ.ਐਮ.ਸੀ. ਚੌਕ ਸਥਿਤ ਖੁੱਡ ਮੁਹੱਲਾ ਵਿਖੇ ਪੁਲਿਸ ਵਲੋਂ 10 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਹਨ¢ ਐਕਸਾਈਜ਼ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਖੁੱਡ ਮੁਹੱਲਾ ਵਿਖੇ ਮÏਜੂਦ ਸਨ ਤਾਂ ਗਲੀ ਦੇ ਬਾਹਰ ਐਕਟਿਵਾ 'ਤੇ ਇਕ ਨੌਜਵਾਨ ਐਕਟਿਵਾ ਦੀ ਪੈਰ ਰੱਖਣ ਵਾਲੀ ਜਗਾ 'ਤੇ ਵਜ਼ਨਦਾਰ ਬੈਗ ਰੱਖੀ ਖੜ੍ਹਾ ਸੀ, ਜੋ ਐਕਸਾਈਜ਼ ਦੀ ਟੀਮ ਨੂੰ ਦੇਖ ਕੇ ਐਕਟਿਵਾ ਛੱਡ ਕੇ ਫ਼ਰਾਰ ਹੋ ਗਿਆ¢ ਐਕਟਿਵਾ 'ਤੇ ਪਏ ਬੈਗ ਵਿਚੋਂ 10 ਬੋਤਲਾਂ ਸ਼ਰਾਬ ਰੋਇਲ ਸਟਗ ਬਰਾਮਦ ਹੋਈਆਂ¢ ਜਾਂਚ ਅਧਿਕਾਰੀ ਬਲਰਾਜ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਨਵਦੀਪ ਸਿੰਘ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਉਸਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ¢