24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਰਿਟਾਇਰ ਪੈਨਸ਼ਨਰਾਂ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ <br/>

ਅਜੀਤ ਡੈਸਕ 08-11-2025
ਲੁਧਿਆਣਾ, 7 ਨਵੰਬਰ (ਜਸਵਿੰਦਰ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਰਿਟਾਇਰ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਐਸ.ਪੀ.ਐਸ. ਬਰਾੜ ਨੇ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੂੰ ਤਨਖ਼ਾਹ ਅਤੇ ਪੈਨਸ਼ਨ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ.ਜੀ.ਸੀ.) ਦੀਆਂ ਸਿਫ਼ਾਰਸ਼ਾਂ ਅਨੁਸਾਰ ਹਰ 10 ਸਾਲ ਬਾਅਦ ਮਹਿੰਗਾਈ ਦੇ ਹਿਸਾਬ ਨਾਲ ਵਧਾਈ ਜਾਂਦੀ ਹੈ | ਇਹ ਵਾਧਾ 1976, 1986, 1996, 2006 ਅਤੇ ਹੁਣ 2016 ਵਿਚ ਕੀਤਾ ਗਿਆ ਵਾਧਾ ਕੇਂਦਰ ਵਲੋਂ 2017 ਵਿਚ ਲਾਗੂ ਕੀਤਾ ਗਿਆ, ਪਰ ਪੰਜਾਬ ਸਰਕਾਰ ਨੇ ਇਹ ਕਹਿ ਦਿੱਤਾ ਕਿ ਜਦੋਂ ਪੰਜਾਬ ਸਰਕਾਰ ਦੇ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ 1 ਜੁਲਾਈ 2020 ਤੋਂ ਲਾਗੂ ਹੋਈਆਂ, ਜਿਨ੍ਹਾਂ ਮੁਤਾਬਿਕ ਗ਼ੈਰ ਅਧਿਆਪਕ/ਸਾਇੰਸਦਾਨ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਖੇਤੀਬਾੜੀ ਯੂਨੀਵਰਸਿਟੀ ਨੇ ਫਰਵਰੀ 2022 ਤੋਂ ਵਧਾ ਦਿੱਤੀਆਂ | ਅਧਿਆਪਕਾਂ ਅਤੇ ਸਾਇੰਸਦਾਨ, ਜੋ ਯੂਨੀਵਰਸਿਟੀ ਵਿਚ ਕੰਮ ਕਰਦੇ ਹਨ, ਉਨ੍ਹਾਂ ਦੇ ਰੋਲਾ ਪਾਉਣ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ 10.05.2023 ਨੂੰ ਨੋਟੀਫ਼ਿਕੇਸ਼ਨ ਨੰਬਰ 4962 ਜਾਰੀ ਕਰਕੇ 01.01.2016 ਤੋਂ ਬਾਅਦ ਨੌਕਰੀ ਕਰ ਰਹੇ ਅਤੇ ਰਿਟਾਇਰ ਹੋਏ ਸਾਇੰਸਦਾਨਾਂ ਦੀ ਤਨਖ਼ਾਹ ਅਤੇ ਪੈਨਸ਼ਨ ਵਿਚ ਵਾਧਾ ਕਰ ਦਿੱਤਾ ਗਿਆ, ਜਦਕਿ 01.01.2016 ਤੋਂ ਪਹਿਲਾਂ ਸੇਵਾ ਮੁਕਤ ਸਾਇੰਸਦਾਨਾਂ ਦੀ ਪੈਨਸ਼ਨ ਵਿਚ ਸੋਧ ਨਹੀਂ ਕੀਤੀ | ਅਧਿਕਾਰੀਆਂ ਵੱਲ ਕਈ ਗੇੜੇ ਲਾਉਣ ਬਾਅਦ ਆਖਿਰਕਾਰ ਐਸੋਸੀਏਸ਼ਨ ਵਲੋਂ ਮਾਨਯੋਗ ਹਾਈ ਕੋਰਟ ਵਿਚ ਮਾਣਹਾਨੀ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ |

ਪਿਛਲੀ ਖ਼ਬਰ ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਲੁਧਿਆਣਾ 'ਚ ਅਚਨਚੇਤ ਦੌਰਾ <br/> ਅਗਲੀ ਖ਼ਬਰ ਉਦਯੋਗਿਕ ਨਗਰੀ 'ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਪੈ ਰਿਹਾ ਹੈ ਉਦਯੋਗਾਂ 'ਤੇ ਮਾੜਾ ਅਸਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।