09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮਾਂ ਬਗਲਾਮੁਖੀ ਧਾਮ ਦੇ ਮੁਖੀ ਪਰਵੀਨ ਚੌਧਰੀ ਨੂੰ ਸਦਮਾ-ਪਿਤਾ ਸਵਰਗਵਾਸ <br/>

ਅਜੀਤ ਡੈਸਕ 03-11-2025
ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਮਾਂ ਬਗਲਾ ਮੁਖੀ ਧਾਮ ਦੇ ਮੁਖੀ ਪ੍ਰਵੀਨ ਚੌਧਰੀ ਨੂੰ ਉਸ ਵਕਤ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਬਿ੍ਜ ਮੋਹਨ ਸੰਖੇਪ ਬਿਮਾਰੀ ਤੋਂ ਬਾਅਦ ਸਵਰਗ ਸਿਧਾਰ ਗਏ | ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ ਜਿੱਥੇ ਕਿ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਪ੍ਰਵੀਨ ਚੌਧਰੀ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ, ਸ਼੍ਰੀ ਬਿ੍ਜ ਮੋਹਨ ਦੀ ਉਮਰ 75 ਸਾਲ ਦੇ ਕਰੀਬ ਸੀ ਅਤੇ ਬੀਤੇ ਦਿਨ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਕਿ ਦੇਰ ਰਾਤ ਉਨ੍ਹਾਂ ਨੇ ਅੰਤਿਮ ਸਾਹ ਲਿਆ | ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਮਾਂ ਬਗਲਾ ਮੁਖੀ ਧਾਮ ਦੇ ਪ੍ਰਮੁੱਖ ਮਨਪ੍ਰੀਤ ਸਿੰਘ ਛਤਵਾਲ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਭਾਜਪਾ ਆਗੂ ਪ੍ਰੇਮ ਮਿੱਤਲ ਪ੍ਰਵੀਨ ਬਾਂਸਲ ਗੁਰਦੀਪ ਸਿੰਘ ਗੋਸ਼ਾ ਜੀਵਨ ਗੁਪਤਾ ਰਜਨੀਸ਼ ਧੀਮਾਨ ਜਤਿੰਦਰ ਸੂਦ ਆਦਿ ਹਾਜ਼ਰ ਸਨ | ਇਸ ਤੋਂ ਇਲਾਵਾ ਸੁਨੀਲ ਮਹਾਜਨ, ਰਮਨ ਘਈ, ਵਿਜੇ ਗੁਪਤਾ, ਪੁਰਸ਼ੋਤਮ ਚੌਧਰੀ, ਸੁਧੀਰ ਮਹਾਜਨ, ਸੁਨੀਲ ਹਾਂਡਾ, ਗੌਤਮ ਸਚਦੇਵਾ, ਸੰਦੀਪ ਸੂਦ, ਜਤਿਨ ਸੂਦ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ, ਮਨੀਸ਼ ਗੁਪਤਾ, ਧੀਰਜ ਗੁਪਤਾ, ਰਾਕੇਸ਼ ਪਾਸੀ, ਸੁਨੀਲ ਪਾਸੀ, ਰਾਜ ਸੋਲੰਕੀ, ਰਾਮ ਪਾਲ ਤਿ੍ਖਾ, ਬਾਬੂ ਤਿ੍ਖਾ, ਆਰ. ਚੌਧਰੀ, ਤਰੁਣ ਜੈਨ ਸੁਰਾਣਾ, ਤਜਿੰਦਰ ਮਿਗਲਾਨੀ, ਵੇਦ ਲੂਥਰਾ, ਰਮਨ ਸ਼ਰਮਾ, ਰਾਕੇਸ਼ ਖੇੜਾ, ਹਰਮੋਹਨ ਮਲਹੋਤਰਾ, ਜਨਕ ਰਾਜ ਸਿੰਗਲਾ, ਰੋਹਿਤ ਸ਼ਰਮਾ, ਸੋਮਨਾਥ ਸ਼ਰਮਾ, ਪ੍ਰਵੇਸ਼ ਚੱਡਾ, ਸਤਵਿੰਦਰ ਠਾਕੁਰ, ਰਾਜਿੰਦਰ ਵਾਲੀਆ, ਵਰੁਣ ਚੋਪੜਾ, ਅਦਿੱਤਿਆ ਗੁਪਤਾ, ਪੰਡਿਤ ਭੂਪੇਂਦਰ, ਵਰੁਣ ਮਹਿਰਾ, ਵਰੁਣ ਮਹਿਰਾ, ਤੂਤ ਖੇੜਾ, ਤੂਤ ਖੇੜਾ, ਡਾ. ਬਾਂਸਲ, ਅਤੇ ਨਰਿੰਦਰ ਮੋਹਿਨੀ ਨੇ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ | ਸਵ: ਬਿ੍ਜ ਮੋਹਨ ਚੌਧਰੀ ਦਾ ਅੰਗੀਠਾ ਸੰਭਾਲਾਂ ਦੀ ਰਸਮ ਚਾਰ ਨਵੰਬਰ ਮੰਗਲਵਾਰ ਨੂੰ 8:30 ਵਜੇ ਸ਼ਮਸ਼ਾਨ ਘਾਟ ਵਿੱਚ ਕੀਤੀ ਜਾਵੇਗੀ, ਜਦਕਿ ਉਨ੍ਹਾਂ ਦੀ ਅੰਤਿਮ ਅਰਦਾਸ 10 ਨਵੰਬਰ ਸੋਮਵਾਰ 1 ਤੋਂ 2 ਵਜੇ ਤੱਕ ਸਾਊਥ ਐਂਡ ਗਾਰਡਨ ਪੱਖੋਵਾਲ ਰੋਡ ਵਿਖੇ ਹੋਵੇਗੀ |
ਭਾਰੀ ਮਾਤਰਾ ਵਿਚ ਗਊ ਮਾਸ ਬਰਾਮਦ
ਲੁਧਿਆਣਾ, 2 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ਿਵਪੁਰੀ ਵਿਚ ਪੁਲਿਸ ਵਲੋਂ ਅੱਜ ਬਾਅਦ ਦੁਪਹਿਰ ਇਕ ਦੁਕਾਨ 'ਤੇ ਕੀਤੀ ਗਈ ਛਾਪਾਮਾਰੀ ਦੌਰਾਨ ਭਾਰੀ ਮਾਤਰਾ ਵਿਚ ਗਊ ਮਾਸ ਬਰਾਮਦ ਕੀਤਾ ਗਿਆ ਹੈ | ਇਸ ਸਬੰਧੀ ਕੁੱਝ ਹਿੰਦੂ ਸੰਗਠਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਸ਼ਿਵ ਪੁਰੀ ਸਥਿਤ ਇਕ ਬਿਰਿਆਨੀ ਵੇਚਣ ਵਾਲਾ ਦੁਕਾਨਦਾਰ ਗਊ ਮਾਸ ਵੀ ਵੇਚ ਰਿਹਾ ਹੈ, ਜਿਸ 'ਤੇ ਪੁਲਿਸ ਵਲੋਂ ਉੱਥੇ ਤੁਰੰਤ ਕਾਰਵਾਈ ਕਰਦਿਆਂ ਗਊ ਮਾਸ ਬਰਾਮਦ ਕਰ ਲਿਆ | ਐਸ.ਐਚ.ਓ. ਗੁਰਮੀਤ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਾਂਚ ਉਪਰੰਤ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤਖੋਰੀ ਖਿਲਾਫ ਸ਼ੁਰੂ ਕੀਤੀ ਮੁਹਿੰਮ ਸਮਾਪਤ <br/> ਅਗਲੀ ਖ਼ਬਰ ਸ਼੍ਰੋਮਣੀ ਲਿਖਾਰੀ ਬੋਰਡ ਵਲੋਂ ਪੰਜਾਬ ਯੂਨੀਵਰਸਿਟੀ ਸੈਨੇਟ ਅਤੇ ਸਿੰਡੀਕੇਟ ਨੂੰ ਭੰਗ ਕਰਨ ਦੀ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।