16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਅਰਬਨ ਅਸਟੇਟ ਫੇਸ-1 ਵਿਖੇ ਸ਼ਤਾਬਦੀਆਂ ਨੂੰ ਸਮਰਪਿਤ ਮੈਡੀਕਲ ਕੈਂਪ <br/>

ਅਜੀਤ ਡੈਸਕ 24-09-2025
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਹੌਲੀ ਹੈਰਬਸ ਆਯੁਰਵੈਦਿਕ ਕਲੀਨਿਕ ਦੇ ਸਹਿਯੋਗ ਸਦਕਾ ਲਗਾਇਆ ਗਿਆ | ਹੌਲੀ ਹੈਰਬਸ ਆਯੁਰਵੈਦਾ ਕਲੀਨਿਕ ਦੇ ਡਾਕਟਰ ਗੁਰਲੀਨ ਕੌਰ ਨੇ ਦੱਸਿਆ ਕਿ ਇਹ ਮੈਡੀਕਲ ਸ਼ਾਮ 5 ਵਜੇ ਤੋਂ ਲੈ ਕੇ ਦੇਰ ਰਾਤ 9 ਵਜੇ ਤੱਕ ਚੱਲਿਆ, ਜਿਸ 'ਚ ਸੰਗਤਾਂ ਵਲੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਜਿਸ ਵਿਚ ਬਲੱਡ ਟੈਸਟ ਮੈਕਸ ਲੈਬ ਵੱਲੋਂ ਫ੍ਰੀ ਚੈੱਕ ਕੀਤੇ ਗਏ, ਜਿਸ 'ਚ ਯੂਰਿਕ ਐਸਿਡ, ਬੈਕ ਪੈਨ ਦਾ ਦਰਦ ਅਤੇ ਸਰਵਾਈਕਲ ਦਾ ਦਰਦ ਅਤੇ ਸ਼ੂਗਰ, ਸਿਰ ਦਰਦ, ਮਾਨਸਿਕ ਤਣਾਅ, ਡਿਪਰੈਸਨ, ਨੀਂਦ ਨਾ ਆਉਣਾ, ਵਹਿਮ ਕਰਨਾ, ਉਦਾਸ ਰਹਿਣਾ, ਵਰਗੀਆਂ ਬਿਮਾਰੀਆਂ ਦੇ ਟੈਸਟ ਮੁਫਤ ਕੀਤੇ ਗਏ ਅਤੇ ਸੰਗਤਾਂ ਫ੍ਰੀ ਆਯੁਰਵੈਦਿਕ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ | ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਹੋ ਜਿਹੇ ਮੈਡੀਕਲ ਕੈਂਪ ਗੁਰਦੁਆਰਾ ਸਾਹਿਬ ਵਿਚ ਸਮੇਂ ਸਮੇਂ ਸਿਰ ਲੱਗਦੇ ਰਹਿਣੇ ਰਹਿਣਗੇ ਤਾਂ ਕਿ ਸੰਗਤਾਂ ਨੂੰ ਇਨ੍ਹਾਂ ਦਾ ਲਾਭ ਮਿਲ ਸਕੇ | ਭਾਰੀ ਗਿਣਤੀ ਵਿਚ ਸੰਗਤਾਂ ਨੇ ਮੈਡੀਕਲ ਕੈਂਪ 'ਚ ਚੈੱਕਅੱਪ ਕਰਵਾਇਆ | ਇਸ ਮੌਕੇ ਚੇਅਰਮੈਨ ਬਲਜੀਤ ਸਿੰਘ ਸੇਠੀ, ਸੀਨੀਅਰ ਮੈਂਬਰ ਪਰਮਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਭਾਈ ਮਨਜੀਤ ਸਿੰਘ ਜਗਮੋਹਨ ਸਿੰਘ, ਸਰਬਜੀਤ ਸਿੰਘ ਚੱਗਰ, ਡਾ. ਪ੍ਰੇਮ ਸਿੰਘ ਚਾਵਲਾ, ਯਸ਼ਪਾਲ ਸਿੰਘ, ਗੁਰਦੀਪ ਸਿੰਘ ਕਾਲੜਾ, ਜਤਿੰਦਰ ਸਿੰਘ, ਬਲਬੀਰ ਸਿੰਘ, ਐਡਵੋਕੇਟ ਰਾਜਿੰਦਰ ਸਿੰਘ ਭਾਟੀਆ, ਮਲਕੀਤ ਸਿੰਘ, ਵਰਿੰਦਰ ਮੋਹਨ ਸਿੰਘ, ਪ੍ਰੀਤਪਾਲ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਗਰਸ ਦੀ ਮਜ਼ਬੂਤੀ ਲਈ ਸ਼ੁਰੂ ਕੀਤੇ ਗਏ ਸੰਗਠਨ ਸਿਰਜਣ ਅਭਿਆਨ ਤਹਿਤ ਮੀਟਿੰਗ <br/> ਅਗਲੀ ਖ਼ਬਰ ਤਕਨੀਕੀ ਮੇਲਾ ਈ-ਵਿਜ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੀ ਯੋਗਤਾ ਦਾ ਕੀਤਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।