16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸ਼ਿਵ ਸ਼ੰਕਰ ਰਾਏ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ <br/>

ਅਜੀਤ ਡੈਸਕ 24-09-2025
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਆਲ ਇੰਡੀਆ ਟੈਂਟ ਡੈਕੋੋਰੇਟਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਕੋਲੰਬੋ ਸ੍ਰੀ ਲੰਕਾ ਵਿਖੇ ਇਕ ਵਿਸ਼ੇਸ਼ ਇਜਲਾਸ ਕਰਵਾਇਆ ਗਿਆ, ਜਿਸ ਵਿਚ 22 ਸੂਬਿਆਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ | ਇਸ ਸਮਾਗਮ ਦੌਰਾਨ ਪੰਜਾਬ ਟੈਂਟ ਡੀਲਰ ਐਸੋਸੀਏਸ਼ਨ ਦੇ ਜਰਨਲ ਸਕੱਤਰ ਅਤੇ ਲੁਧਿਆਣਾ ਟੈਂਟ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸ਼ਿਵ ਸ਼ੰਕਰ ਰਾਏ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸ੍ਰੀ ਰਾਏ ਨੂੰ ਇਹ ਸਨਮਾਨ ਮਿਲਣ 'ਤੇ ਪੰਜਾਬ ਜਥੇਬੰਦੀ ਦੇ ਆਗੂਆਂ ਅਤੇ ਲੁਧਿਆਣਾ ਜਥੇਬੰਦੀ ਦੇ ਨੁਮਾਇੰਦਿਆਂ ਵਲੋਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀ ਰਾਏ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਲੰਕਾ ਵਿਖੇ ਮਿਲੇ ਇਸ ਸਨਮਾਨ ਲਈ ਪੰਜਾਬ ਦੇ ਸਾਰੇ ਮੈਂਬਰਾਂ ਦਾ ਪਿਆਰ ਤੇ ਸਤਿਕਾਰ ਜ਼ਿੰਮੇਵਾਰ ਹੈ | ਉਨ੍ਹਾਂ ਕਿਹਾ ਕਿ ਉਹ ਜਥੇਬੰਦੀ ਦੇ ਮੈਂਬਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਕਰਵਾਉਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ | ਇਹ ਸਨਮਾਨ ਮਿਲਣ 'ਤੇ ਪੰਜਾਬ ਪ੍ਰਧਾਨ ਐਸ.ਐਸ. ਮੱਕੜ, ਲੁਧਿਆਣਾ ਚੇਅਰਮੈਨ ਰਾਜ ਅਗਰਵਾਲ, ਹਰਜੀਤ ਸਿੰਘ ਮਲਹੋਤਰਾ, ਜੀ.ਐਸ. ਖੁਰਾਣਾ, ਰਾਜਨ ਮਲਹੋਤਰਾ, ਓਮ ਭਾਟੀਆ, ਮਨਚੰਦਾ, ਡਿੰਪੀ ਕਪੂਰ, ਹੈਰੀ ਖੁਰਾਣਾ, ਸ੍ਰੀ ਸੂਦ, ਰਵੀ ਟੰਡਨ, ਗੁਰਮੀਤ ਸਿੰਘ, ਅਸ਼ੋਕ ਸ਼ਰਮਾ, ਗੁਲਾਟੀ, ਗੁਰਪ੍ਰੀਤ ਸਿੰਘ, ਵਿੱਕੀ ਮਦਾਨ, ਕੰਵਰਦੀਪ, ਹਰਮਿੰਦਰ ਸਿੰਘ, ਡਿੰਪੀ ਸਰਗੋਧਾ, ਪਰਮਿੰਦਰ ਸਿੰਘ, ਪਵਨ ਕਪੂਰ, ਸੁਭਾਸ਼ ਮਾਲਟਾ, ਰਮੇਸ਼ ਗੋਇਲ, ਵਿਨੋਦ ਕੁਮਾਰ, ਦੁਰਗਾ ਸਿੰਘ ਰਾਵਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਤਕਨੀਕੀ ਮੇਲਾ ਈ-ਵਿਜ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੀ ਯੋਗਤਾ ਦਾ ਕੀਤਾ ਪ੍ਰਗਟਾਵਾ <br/> ਅਗਲੀ ਖ਼ਬਰ ਟਰਾਂਸਪੋਰਟਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਾਂਗੇ-ਐਸ.ਐਚ.ਓ. ਭੁਪਿੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।