13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਫਿਰੋਜ ਗਾਂਧੀ ਮਾਰਕੀਟ 'ਚ ਬਹੁਮੰਜ਼ਿਲਾ ਬਿਲਡਿੰਗ ਨੰੂ ਲੱਗੀ ਅੱਗ <br/>

ਅਜੀਤ ਡੈਸਕ 24-09-2025
ਲੁਧਿਆਣਾ, 23 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੀ ਫਿਰੋਜਗਾਂਧੀ ਮਾਰਕੀਟ ਵਿਚ ਮੰਗਲਵਾਰ ਸਵੇਰੇ ਇਕ ਬਹੁਮੰਜ਼ਿਲਾ ਬਿਲਡਿੰਗ ਨੰੂ ਅੱਗ ਲੱਗ ਗਈ ਤੇ ਲੱਖਾਂ ਦਾ ਸਾਮਾਨ ਸੜਕੇ ਸੁਆਹ ਹੋ ਗਿਆ | ਮੌਕੇ 'ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਪੁੱਜ ਕੇ ਬੜੀ ਮੁਸ਼ਕੱਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਅੱਗ ਲੱਗਣ ਦਾ ਸਪੱਸ਼ਟ ਕਾਰਨ ਨਹੀਂ ਪਤਾ ਚੱਲ ਸਕਿਆ ਹੈ | ਫਿਰ ਵੀ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਸ਼ੰਕਾ ਜਤਾਈ ਜਾ ਰਹੀ ਹੈ | ਮੰਗਲਵਾਰ ਸਵੇਰ ਕਰੀਬ ਸਾਢੇ ਅੱਠ ਵਜੇ ਫਿਰੋਜਗਾਂਧੀ ਮਾਰਕੀਟ ਵਿਖੇ ਇਕ ਬਹੁਮੰਜ਼ਿਲਾ ਬਿਲਡਿੰਗ 'ਚ ਸਥਿਤ ਇਕ ਬੈਂਕ ਤੇ ਉਸਦੇ ਨਾਲ ਲਗਦੀ ਬਿਲਡਿੰਗ ਵਿਚ ਅਚਾਨਕ ਅੱਗ ਲੱਗ ਗਈ, ਜਿਸ ਨੰੂ ਮਾਰਕੀਟ ਬਿਲਡਿੰਗ 'ਚ ਮੌਜੂਦ ਸੁਰੱਖਿਆ ਗਾਰਡਾਂ ਨੇ ਦੇਖਿਆ | ਦੇਖਦਿਆਂ ਹੀ ਦੇਖਦਿਆਂ ਅੱਗ ਤੇਜ਼ੀ ਨਾਲ ਬਿਲਡਿੰਗ 'ਚ ਵਧਣ ਲੱਗੀ, ਜਿਸ ਨਾਲ ਫਿਰੋਜ ਗਾਂਧੀ ਮਾਰਕੀਟ 'ਚ ਧੂੰਆਂ ਛਾ ਗਿਆ ਤੇ ਮਾਰਕੀਟ 'ਚ ਅਫੜਾ-ਤਫੜੀ ਵਾਲਾ ਮਾਹੌਲ ਬਣ ਗਿਆ | ਬਿਲਡਿੰਗ ਵੱਧਦੀ ਅੱਗ ਨੰੂ ਦੇਖਦੇ ਹੋਏ, ਸੁਰੱਖਿਆ ਗਾਰਡਾਂ ਵਲੋਂ ਇਸਦੀ ਸੂਚਨਾ ਫਾਇਰ ਬਿ੍ਗੇਡ ਦੇ ਅਮਲੇ ਨੰੂ ਦਿੱਤੀ ਗਈ | ਜਿਸ ਨੇ ਮੌਕੇ 'ਤੇ ਪੁੱਜਕੇ ਅੱਗ ਬੜੀ ਮਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ | ਅੱਗ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀ ਹੋਇਆ, ਪਰ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ |

ਪਿਛਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦੇ ਦੋ ਮੈਂਬਰ ਲੱਖਾਂ ਰੁਪਏ ਮੁੱਲ ਦੇ ਸਾਮਾਨ ਸਮੇਤ ਕਾਬੂ <br/> ਅਗਲੀ ਖ਼ਬਰ ਫਗਵਾੜਾ 'ਚ ਕਾਲ ਸੈਂਟਰ ਮਾਮਲੇ 'ਚ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।