10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦੇ ਜਨਮ ਦਿਨ ਮੌਕੇ ਲੱਗਾ ਖ਼ੂਨਦਾਨ ਕੈਂਪ <br/>

ਅਜੀਤ ਡੈਸਕ 23-09-2025
ਲੁਧਿਆਣਾ, 22 ਸਤੰਬਰ (ਭੁਪਿੰਦਰ ਸਿੰਘ ਬੈਂਸ)-ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦੇ ਜਨਮ ਦਿਨ ਮੌਕੇ ਜਲੰਧਰ ਬਾਈਪਾਸ ਸਥਿਤ ਅੰਬੇਡਕਰ ਭਵਨ 'ਚ ਖ਼ੂਨਦਾਨ, ਅੱਖਾਂ ਦਾ ਫ੍ਰੀ ਚੈੱਕਅਪ, ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਗਾ ਗਿਆ, ਜਿਸ ਵਿਚ ਸ਼ਹਿਰ ਦੇ ਰਾਜਨੀਤਿਕ, ਸਾਮਾਜਿਕ ਲੋਕਾਂ ਨੇ ਸ਼ਿਰਕਤ ਕੀਤੀ | ਇਹ ਕੈਂਪ ਸਵੇਰੇ 10.00 ਵਜੇ ਤੋਂ ਲੈਕੇ ਸ਼ਾਮ 5.00 ਵਜੇ ਤਕ ਲਗਾਇਆ ਗਿਆ | ਇਸ ਮੌਕੇ ਖ਼ੂਨਦਾਨ ਕੈਂਪ ਵਿਚ ਕੌਂਸਲਰਾਂ ਤੇ ਹੋਰ ਲੋਕਾਂ ਵਲੋਂ ਆਪਣਾ ਖ਼ੂਨਦਾਨ ਕੈਂਪ ਕੀਤਾ ਗਿਆ | ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਬੀਰੂ, ਉਨ੍ਹਾਂ ਦੀ ਧਰਮ ਪਤਨੀ ਗੁਰਦੀਪ ਕੌਰ ਵਲੋਂ ਵੀ ਖ਼ੂਨਦਾਨ ਕੀਤਾ ਗਿਆ | ਇਸਤੋਂ ਇਲਾਵਾ ਹੋਰ ਕੌਂਸਲਰਾਂ ਵਲੋਂ ਵੀ ਖ਼ੂਨਦਾਨ ਕੀਤਾ ਗਿਆ | ਇਸ ਮੌਕੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਆਪਣੇ ਜੀਵਨ ਨੰੂ ਸਾਰਥਕ ਬਣਾਉਣ ਲਈ ਸਾਨੰੂ ਸਮਾਜਿਕ ਤੇ ਲੋਕ ਭਲਾਈ ਦੇ ਕੰਮ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ | ਇਸ ਮੌਕੇ ਨਗਰ ਨਿਗਮ ਦੇ ਹੋਰ ਉਚ ਅਧਿਕਾਰੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਪੰਚਾਇਤ ਅਧੀਨ ਆਉਂਦੇ ਏਰੀਏ 'ਚ ਸਬਜ਼ੀ ਮੰਡੀ ਲਗਾਉਣ ਨੂੰ ਲੈ ਕੇ ਮਾਹੌਲ ਗਰਮਾਇਆ <br/> ਅਗਲੀ ਖ਼ਬਰ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ-ਬਾਬਾ ਬੂਟਾ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।