10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਚੋਰਾਂ ਵਲੋਂ ਇਕੋ ਰਾਤ 15 ਤੋਂ ਵੱਧ ਮੋਟਰਾਂ 'ਤੇ ਚੋਰੀ ਦੀ ਵਾਰਦਾਤ

ਅਜੀਤ ਡੈਸਕ 23-09-2025

ਚੋਰਾਂ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਤਾਰਾਂ ਤੋਂ ਸੱਖਣੇ ਬੋਰਡ ਅਤੇ ਹੋਰ ਸਾਮਾਨ | ਤਸਵੀਰ : ਮਨਜੀਤ ਸਿੰਘ ਦੁੱਗਰੀ


ਫੁੱਲਾਂਵਾਲ, 22 ਸਤੰਬਰ (ਮਨਜੀਤ ਸਿੰਘ ਦੁੱਗਰੀ)-ਥਾਣਾ ਸਦਰ ਦੀ ਪੁਲਿਸ ਚੌਂਕੀ ਲਲਤੋਂ ਕਲਾਂ ਅਧੀਨ ਆਉਂਦੇ ਏਰੀਏ ਪਿੰਡ ਲਲਤੋਂ ਕਲਾਂ ਵਿਖੇ ਪਮਾਲ ਨੂੰ ਜਾਂਦੇ ਰਸਤੇ ਉਪਰ ਬੀਤੀ ਰਾਤ ਛਾਤਰ ਚੋਰਾਂ ਵਲੋਂ 15 ਤੋਂ ਵੱਧ ਮੋਟਰਾਂ 'ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਿਆਂ ਮੋਟਰਾਂ ਵਾਲੇ ਕਮਰਿਆਂ ਦੇ ਤਾਲੇ ਤੱਕ ਭੰਨ ਕੇ ਮਹਿੰਗੀਆਂ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ ਅਤੇ ਕਰੀਬ ਡੇਢ ਤੋਂ ਦੋ ਲੱਖ ਰੁਪਏ ਤੱਕ ਦੇ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਇਸ ਦੀ ਇਤਲਾਹ ਪਿੰਡ ਵਾਸੀਆਂ ਵਲੋਂ ਪੁਲਿਸ ਕੰਟਰੋਲ ਰੂਮ ਦੇ 112 ਨੰਬਰ 'ਤੇ ਦਿੱਤੀ ਗਈ ਅਤੇ ਉਨ੍ਹਾਂ ਵਲੋਂ 2333467 ਨੰਬਰ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਦੀ 30 ਨੰਬਰ ਗੱਡੀ ਟੈਂਗੋ ਦੇ ਸਹਾਇਕ ਥਾਣੇਦਾਰ ਸ਼ਰਨਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਹਰਜਿੰਦਰ ਸਿੰਘ ਵਲੋਂ ਮੌਕੇ 'ਤੇ ਪਹੁੰਚ ਕੇ ਪੜਤਾਲ ਕਰਦਿਆਂ ਇਸ ਦੀ ਸੂਚਨਾ ਲਲਤੋਂ ਕਲਾਂ ਚੌਂਕੀ ਦੇ ਡਿਊਟੀ ਅਫ਼ਸਰ ਹੈੱਡ ਕਾਂਸਟੇਬਲ ਹਰਵਰਿੰਦਰ ਸਿੰਘ ਨੂੰ ਦੇ ਦਿੱਤੀ ਗਈ | ਜਦੋਂ ਇਸ ਬਾਬਤ ਉਕਤ ਹੈਂਡ ਕਾਂਸਟੇਬਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ ਕੋਈ ਸ਼ਿਕਾਇਤ ਦਰਜ ਕਰਵਾਉਣ ਹੀ ਨਹੀਂ ਆਇਆ | ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਦੀ ਸ਼ਿਕਾਇਤ ਤਾਂ ਪਹਿਲਾਂ ਹੀ ਪੁਲਿਸ ਕੰਟਰੋਲ ਰੂਮ ਦੇ 112 ਨੰਬਰ ਉਪਰ ਦਰਜ ਕੀਤੀ ਜਾ ਚੁੱਕੀ ਹੈ ਅਤੇ ਟੈਂਗੋ ਨੰਬਰ 30 ਦੇ ਦਸਤੇ ਵਲੋਂ ਮੌਕੇ 'ਤੇ ਜਾ ਕੇ ਚੋਰੀ ਦੀ ਵਾਰਦਾਤ ਬਾਰੇ ਆਪ ਜੀ ਨੂੰ ਸੂਚਿਤ ਕੀਤਾ ਗਿਆ ਹੈ ਤਾਂ ਉਨ੍ਹਾਂ ਗੱਲ ਨੂੰ ਗੋਲ ਮੋਲ ਕਰਦੇ ਕਿਹਾ ਕਿ ਉਹ ਇਸ ਦੀ ਹੁਣੇ ਤਹਿਕੀਕਾਤ ਕਰਨਗੇ ਅਤੇ ਇਸ ਬਾਅਦ ਹੀ ਇਸ ਬਾਰੇ ਕੁੱਝ ਦੱਸ ਸਕਦੇ ਹਨ, ਜਿਸ ਤੋਂ ਇਹ ਤਾਂ ਜੱਗ ਜ਼ਾਹਿਰ ਹੋ ਗਿਆ ਹੈ ਕਿ ਪੁਲਿਸ ਕੰਟਰੋਲ ਰੂਮ ਅਤੇ ਸਥਾਨਕ ਪੁਲਿਸ ਥਾਣਿਆਂ ਤੇ ਚੌਂਕੀਆਂ ਵਿਚਾਲੇ ਆਪਸੀ ਤਾਲਮੇਲ ਦੀ ਘਾਟ ਹੋਣ ਕਰਕੇ ਚੋਰਾਂ ਦੇ ਹੌਂਸਲੇ ਬੁਲੰਦ ਹਨ |

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖ਼ੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਬੁੱਢਾ ਨਾਲਾ ਕਾਇਆਕਲਪ ਪੋ੍ਰਜੈਕਟ ਦਾ ਕੰਮ 100 ਫ਼ੀਸਦੀ ਪੂਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।