ਲੁਧਿਆਣਾ, 31 ਅਗਸਤ (ਜਤਿੰਦਰ ਭੰਬੀ)-ਜੀ.ਜੀ.ਐਨ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ (ਜੀ.ਜੀ.ਐਨ. ਆਈ.ਐਮ.ਟੀ) ਨੇ ਐਂਟਰਪ੍ਰਨਿਓਰਸਸ਼ਿਪ ਕਲੱਬ ਅਤੇ ਇੰਸਟੀਚਿਊਸ਼ਨ ਇਨੋਵੇਸਨ ਸੈੱਲ (ਆਈ.ਆਈ.ਸੀ) ਦੀ ਅਗਵਾਈ ਹੇਠ 'ਇਨੋਵੇਸਨ ਅਤੇ ਐਂਟਰਪ੍ਰਨਿਓਰਸਸ਼ਿਪ ਵਿਚਕਾਰ ਸਬੰਧ' ਵਿਸ਼ੇ 'ਤੇ ਇੱਕ ਸੈਮੀਨਾਰ ਕਰਵਾਇਆ ਗਿਆ | ਮੁੱਖ ਭਾਸ਼ਣ ਪ੍ਰਸਿੱਧ ਮਹਿਮਾਨ ਬੁਲਾਰੇ ਡਾ. ਐਸ. ਬੀ. ਸਿੰਘ ਨੇ ਦਿੱਤਾ, ਜਿਨ੍ਹਾਂ ਨੇ ਕਿਹਾ ਕਿ ਨਵੀਨਤਾ ਸਿਰਫ ਕਾਢ ਜਾਂ ਤਕਨਾਲੋਜੀ ਤੱਕ ਸੀਮਿਤ ਨਹੀਂ ਹੈ ਬਲਕਿ ਜੀਵਨ ਨੂੰ ਬਿਹਤਰ ਬਣਾਉਣ ਅਤੇ ਮੁੱਲ ਜੋੜਨ ਦੇ ਬਿਹਤਰ ਤਰੀਕਿਆਂ ਦੀ ਖੋਜ ਤੱਕ ਫੈਲਦੀ ਹੈ | ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਵਿਦਿਆਰਥੀਆਂ ਦੀ ਉਤਸਾਹੀ ਭਾਗੀਦਾਰੀ 'ਤੇ ਖੁਸੀ ਪ੍ਰਗਟ ਕੀਤੀ | ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਇਹ ਸਮਝਣ ਲਈ ਇੱਕ ਕੀਮਤੀ ਪਲੇਟਫਾਰਮ ਪ੍ਰਦਾਨ ਕਰਦੇ ਹਨ ਕਿ ਰਚਨਾਤਮਕਤਾ ਅਤੇ ਵਪਾਰਕ ਸੂਝ-ਬੂਝ ਕਿਵੇਂ ਨਾਲ-ਨਾਲ ਚਲਦੇ ਹਨ | ਕੰਪਿਊਟਰ ਐਪਲੀਕੇਸਨ ਵਿਭਾਗ ਦੇ ਮੁਖੀ ਪ੍ਰੋ. ਸਤਿੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ |