02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪਦਮ ਸ੍ਰੀ ਓਾਕਾਰ ਸਿੰਘ ਪਾਹਵਾ ਨੇ ਹਰਸਿਮਰਜੀਤ ਸਿੰਘ ਲੱਕੀ ਨੂੰ ਯੂ. ਸੀ. ਪੀ. ਐਮ.ਏ . ਦੇ ਮੁੜ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ <br/>

ਅਜੀਤ ਡੈਸਕ 01-09-2025
ਲੁਧਿਆਣਾ, 31 ਅਗਸਤ (ਜਤਿੰਦਰ ਭੰਬੀ)-ਪਦਮ ਸ੍ਰੀ ਓਾਕਾਰ ਸਿੰਘ ਪਾਹਵਾ ਚੇਅਰਮੈਨ ਏਵਨ ਸਾਈਕਲਜ, ਰਿਸ਼ੀ ਪਾਹਵਾ ਵਾਈਸ ਚੇਅਰਮੈਨ ਏ.ਆਈ.ਸੀ.ਐਮ.ਏ ਦੇ ਨਾਲ ਹਰਸਿਮਰਜੀਤ ਸਿੰਘ ਲੱਕੀ ਨੂੰ ਲਗਾਤਾਰ ਦੂਜੀ ਵਾਰ (2025-2027) ਲਈ ਯੂ.ਸੀ.ਪੀ.ਐਮ.ਏ (ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ ਐਸੋਸੀਏਸ਼ਨ) ਦੇ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਹਰਸਿਮਰਜੀਤ ਸਿੰਘ ਲੱਕੀ ਨੇ ਡੀ.ਐਸ. ਚਾਵਲਾ ਨੂੰ ਲਗਾਤਾਰ ਦੂਜੀ ਵਾਰ ਹਰਾ ਕੇ ਯੂ.ਸੀ.ਪੀ.ਐਮ.ਏ ਦੇ ਪ੍ਰਧਾਨ ਵਜੋਂ ਆਪਣੀ ਦੁਬਾਰਾ ਚੋਣ ਪੱਕੀ ਕੀਤੀ ਹੈ | ਪਦਮ ਸ੍ਰੀ ਓਾਕਾਰ ਸਿੰਘ ਪਾਹਵਾ ਨੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟ ਕੀਤੀ ਕਿ ਲੱਕੀ ਦੀ ਅਗਵਾਈ ਹੇਠ ਸਾਈਕਲ ਉਦਯੋਗ ਅਗਲੇ ਦੋ ਸਾਲਾਂ ਵਿਚ ਸ਼ਾਨਦਾਰ ਵਿਕਾਸ ਕਰੇਗਾ | ਗੁਰਮੀਤ ਸਿੰਘ ਕੁਲਾਰ ਪ੍ਰਧਾਨ, ਫਿਕੋ (ਫੈਡਰੇਸਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸਨ) ਤੇ ਜਤਿੰਦਰ ਮਿੱਤਲ ਨੇ ਵੀ ਹਰਸਿਮਰਜੀਤ ਸਿੰਘ ਲੱਕੀ ਨੂੰ ਉਨ੍ਹਾਂ ਦੀ ਦੁਬਾਰਾ ਚੋਣ 'ਤੇ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਲਗਾਤਾਰ ਦੂਜੀ ਵਾਰ ਚੋਣ ਜਿੱਤਣਾ ਆਪਣੇ ਆਪ ਵਿਚ ਯੂ.ਸੀ.ਪੀ.ਐਮ.ਏ ਮੈਂਬਰਾਂ ਦੇ ਉਨ੍ਹਾਂ ਦੀ ਅਗਵਾਈ ਵਿਚ ਵਿਸ਼ਵਾਸ਼ ਦਾ ਪ੍ਰਮਾਣ ਹੈ |

ਪਿਛਲੀ ਖ਼ਬਰ ਜੀ. ਜੀ. ਐਨ. ਆਈ. ਐਮ. ਟੀ. ਨੇ ਨਵੀਨਤਾ ਤੇ ਉੱਦਮਤਾ 'ਤੇ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਨਮਿਤ ਸ਼ਰਧਾਂਜਲੀ ਸਮਾਗਮ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।