02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਕੁਦਰਤੀ ਕਰੋਪੀ ਕਾਰਨ ਬਣੇ ਹਾਲਾਤ 'ਚ ਰਾਜ ਕੁਮਾਰ ਅਗਰਵਾਲ ਵਲੋਂ ਦਿੱਤੀ ਵਿੱਤੀ ਸਹਾਇਤਾ <br/>

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਅਗਰਵਾਲ ਹੜ੍ਹ ਪੀੜਤਾਂ ਲਈ 2 ਲੱਖ ਰੁਪਏ ਦਾ ਚੈੱਕ ਹਲਕਾ ਆਤਮਾ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਦਿੰਦੇ ਹੋਏ | ਅਜੀਤ ਤਸਵੀਰ <br/> 01-09-2025
ਲੁਧਿਆਣਾ, 31 ਅਗਸਤ (ਡਾ. ਤਰਲੋਚਨ ਸਿੰਘ)-ਕੁਦਰਤੀ ਕਰੋਪੀ ਕਾਰਨ ਬਣੇ ਔਖੇ ਹਾਲਾਤਾਂ 'ਚ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ | ਇਸ ਫਰਜ਼ ਨੂੰ ਸਮਝਦੇ ਹੋਏ ਹਲਕਾ ਆਤਮ ਨਗਰ ਦੇ ਵਾਰਡ ਨੰਬਰ 40 'ਚ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਅਗਰਵਾਲ ਨੇ ਆਪਣੇ ਗ੍ਰਹਿ ਵਿਖੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਦੇ ਰੂਪ ਵਿਚ ਦੋ ਲੱਖ ਰੁਪਏ ਦਾ ਚੈੱਕ ਹੜ੍ਹ ਪੀੜਤਾਂ ਦੀ ਮਦਦ ਲਈ ਭੇਟ ਕੀਤਾ | ਇਸ ਮੌਕੇ ਵਿਧਾਇਕ ਕੁਲਵੰਤ ਸਿੱਧੂ ਨੇ ਰਾਜ ਕੁਮਾਰ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੇ ਹਾਲਾਤਾਂ ਵਿਚ ਅਗਰਵਾਲ ਪਰਿਵਾਰ ਨੇ ਜੋ ਵਿੱਤੀ ਸਹਾਇਤਾ ਰਾਸ਼ੀ ਮੈਨੂੰ ਹੜ੍ਹ ਪ੍ਰਭਾਵਿਤ ਲੋਕਾਂ ਲਈ ਦਿੱਤੀ ਹੈ, ਉਨ੍ਹਾਂ ਦਾ ਮੈਂ ਪਾਰਟੀ ਵਲੋਂ ਅਤੇ ਹਲਕਾ ਆਤਮ ਨਗਰ ਦਾ ਸੇਵਾਦਾਰ ਹੋਣ ਕਰਕੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ | ਇਸ ਮੌਕੇ 'ਤੇ ਅਗਰਵਾਲ ਦੇ ਬੇਟੇ ਸੁਮੀਤ ਅਗਰਵਾਲ, ਕਰਿਸ਼ਿਵ ਅਗਰਵਾਲ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਵਿੰਦਰਪਾਲ ਸਿੰਘ ਪਾਲੀ, ਨਿਧੀ ਗੁਪਤਾ, ਅਭਿਸ਼ੇਕ ਗੁਪਤਾ, ਚਰਨਪ੍ਰੀਤ ਸਿੰਘ ਲਾਂਬਾ, ਯਸ਼ਪਾਲ ਸ਼ਰਮਾ, ਗੋਬਿੰਦ ਬਾਂਸਲ, ਵਿਪਨ ਸੇਠੀ, ਪ੍ਰਦੀਪ ਸੋਨੂੰ, ਲਖਵਿੰਦਰ ਸਿੰਘ ਲੱਖੀ, ਜਰਨੈਲ ਸਿੰਘ, ਜਤਿੰਦਰ ਸੇਵਕ, ਚਰਨਜੀਵ ਸਿੰਘ, ਹਰਦਿਆਲ ਇੰਦਰ ਸਿੰਘ ਗਰੇਵਾਲ, ਸੀਸ਼ਨ ਅਗਰਵਾਲ, ਸ਼ਾਮ ਲਾਲ ਅਗਰਵਾਲ, ਦਵਿੰਦਰ ਵਰਮਾ, ਨਿਗਮ ਜਿੰਦਲ, ਹਰਜੀਤ ਸਿੰਘ ਸਿੱਧੂ ਅਤੇ ਹੋਰ ਵੀ ਵਲੰਟੀਅਰਜ਼ ਸਾਥੀ ਹਾਜ਼ਰ ਸਨ | ਇਸ ਮੌਕੇ ਰਾਜ ਕੁਮਾਰ ਅਗਰਵਾਲ ਨੇ ਵਿਧਾਇਕ ਸਿੱਧੂ, ਅਹੁਦੇਦਾਰਾਂ ਅਤੇ ਸਾਰੇ ਵਲੰਟੀਅਰਜ਼ ਸਾਥੀਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਮੰਤਰੀ ਕੈਪਟਨ ਬਾਠ ਦੇ ਘਰ ਬਟਾਲਾ ਪਹੁੰਚੇ ਅਗਲੀ ਖ਼ਬਰ ਜੀ. ਜੀ. ਐਨ. ਆਈ. ਐਮ. ਟੀ. ਨੇ ਨਵੀਨਤਾ ਤੇ ਉੱਦਮਤਾ 'ਤੇ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।