ਲੁਧਿਆਣਾ, 31 ਅਗਸਤ (ਜਗਮੀਤ ਸਿੰਘ)-ਥਾਣਾ ਡਵੀਜ਼ਨ ਨੰਬਰ 6 ਦੇ ਇਲਾਕੇ ਗਿੱਲ ਰੋਡ 'ਤੇ ਸੁੰਦਰ ਸਿੰਘ ਮਾਰਕੀਟ ਦੀ ਇਕ ਫ਼ੈਕਟਰੀ ਵਿਚੋਂ ਮੁਲਾਜ਼ਮਾਂ ਨੂੰ ਹਥਿਆਰਾਂ ਦੀ ਨੋਕ 'ਤੇ ਡਰਾ ਧਮਕਾ ਕੇ ਲੱਖਾਂ ਰੁਪਏ ਲੈ ਜਾਣ ਦੇ ਮਾਮਲੇ 'ਚ ਪੁਲਿਸ ਨੇ ਪੁਰਾਣੇ ਵਰਕਰ ਦੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ | ਇਸ ਮਾਮਲੇ 'ਚ ਇਕ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਇਸ ਲੁੱਟ ਨੂੰ ਪਹਿਲਾਂ 50 ਲੱਖ ਦੀ ਲੁੱਟ ਦੱਸਿਆ ਗਿਆ ਸੀ, ਪਰ ਪੁਲਿਸ ਦੀ ਤਫਤੀਸ਼ 'ਚ 50 ਲੱਖ ਦੀ ਇਹ ਲੁੱਟ 11 ਲੱਖ ਦੀ ਰਹਿ ਗਈ ਹੈ | ਪੁਲਿਸ ਕੋਲ ਲਿਖਵਾਈ ਸ਼ਿਕਾਇਤ ਵਿਚ ਸੰਜੇ ਕੁਮਾਰ ਨੇ ਦੱਸਿਆ ਕਿ ਉਹ ਏ.ਐਸ. ਅਲਾਇਜ਼ ਰੇਿਲੰਗ ਮਿੱਲ ਦੁਰਗਾ ਕਾਲੋਨੀ ਫੋਕਲ ਪੁਆਇੰਟ ਫੇਸ-7 ਵਿਖੇ ਅਕਾਊਾਟ ਦਾ ਕੰਮ ਦਫ਼ਤਰ ਸੁੰਦਰ ਸਿੰਘ ਮਾਰਕੀਟ ਨੇੜੇ ਫਰੈਂਡਜ਼ ਧਰਮ ਕੰਡਾ ਗਿੱਲ ਰੋਡ ਮਿਲਰਗੰਜ ਵਿਖੇ ਕਰਦਾ ਹੈ | ਉਕਤ ਫਰਮ ਵਿਚ ਪਹਿਲਾਂ ਕੰਮ ਕਰਦਾ ਵਰਕਰ ਰਾਘਵ ਕੱਕੜ ਵਾਸੀ ਭਿੱਖੀਵਿੰਡ, ਤਰਨਤਾਰਨ ਮੇਰੀ ਗੈਰ ਹਾਜ਼ਰੀ ਵਿਚ ਆਇਆ ਤੇ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਦਫ਼ਤਰ ਵਿਚ ਮੌਜੂਦ ਸਹਾਇਕ ਅਨਿਲ ਕੁਮਾਰ ਅਤੇ ਗਗਨਦੀਪ ਸੰਧੂ ਕੋਲੋਂ ਦਫ਼ਤਰ ਵਿਚ ਪਏ 11 ਲੱਖ ਰੁਪਏ, ਉਨ੍ਹਾਂ ਦੇ ਮੋਬਾਈਲ ਫ਼ੋਨ ਅਤੇ ਕੰਪਨੀ ਦੀ ਸਕੂਟਰੀ ਖੋਹ ਕਰਕੇ ਫ਼ਰਾਰ ਹੋ ਗਿਆ | ਪੁਲਿਸ ਨੇ ਕੇਸ ਦਰਜ ਕਰਕੇ ਰਾਘਵ ਕੱਕੜ ਦੀ ਭਾਲ ਸ਼ੁਰੂ ਕਰ ਦਿੱਤੀ ਹੈ |