ਲੁਧਿਆਣਾ, 21 ਜੁਲਾਈ (ਭੁਪਿੰਦਰ ਸਿੰਘ ਬੈਂਸ)-ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਇਕ ਡਾਂਸ ਪ੍ਰਤੀਯੋਗਤਾ ਕਰਵਾਈ ਗਈ | ਇਹ ਪ੍ਰਤੀਯੋਗਤਾ ਐਲ.ਕੇ.ਜੀ. ਤੇ ਯੂ.ਕੇ.ਜੀ. ਦੋ ਵਰਗਾਂ ਵਿਚ ਕਰਵਾਈ ਗਈ | ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਵੱਖ ਵੱਖ ਸਭਿਆਚਾਰਕ ਪੋਸ਼ਾਕਾਂ ਪਾ ਕੇ ਡਾਂਸ ਦੀ ਪੇਸ਼ਕਾਰੀ ਕੀਤੀ ਗਈ | ਡਾਂਸ ਪ੍ਰਤੀਯੋਗਤਾ ਵਿਚ ਐਲ.ਕੇ.ਜੀ. ਦੀ ਵੰਸ਼ਿਕਾ ਨੇ ਪਹਿਲਾ, ਮਾਇਰਾ ਨੇ ਦੂਜਾ ਤੇ ਭੁਵਿਕਾ ਨੇ ਤੀਜਾ ਸਥਾਨ ਹਾਸਲ ਕੀਤਾ ਤੇ ਹਰਸ਼ਦੀਪ ਸਿੰਘ ਨੰੂ ਹੌਂਸਲਾ ਵਧਾਊ ਪੁਰਸਕਾਰ ਦਿੱਤਾ ਗਿਆ | ਇਸ ਪ੍ਰਤੀਯੋਗਤਾ ਵਿਚ ਯੂ.ਕੇ.ਜੀ. ਵਿਚੋਂ ਸਮਾਇਰਾ ਨੇ ਪਹਿਲਾ, ਅਕਾਂਸ਼ ਤੇ ਬਾਣੀ ਨੇ ਦੂਜਾ ਅਤੇ ਦਿ੍ਸ਼ਟੀ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਜੇਤੂ ਬੱਚਿਆਂ ਨੰੂ ਯਾਦਗਾਰੀ ਚਿੰਨ੍ਹ ਤੇ ਸਨਮਾਨ ਪੱਤਰ ਦਿੱਤੇ ਗਏ | ਇਸ ਮੌਕੇ ਐਚ.ਵੀ.ਐਮ. ਗਲੋਬਲ ਸਕੂਲ ਦੇ ਪ੍ਰਧਾਨ ਡੀ.ਪੀ. ਸ਼ਰਮਾ, ਚੇਅਰਪਰਸਨ ਮੀਨਾ ਸ਼ਰਮਾ, ਨਿਰਦੇਸ਼ਿਕਾ ਰਾਧਿਕਾ ਜੈਨ ਤੇ ਪਿ੍ੰਸੀਪਲ ਪ੍ਰਗਤੀ ਕਪੂਰ ਨੇ ਕਿਹਾ ਕਿ ਹਰ ਬੱਚੇ ਦੇ ਅੰਦਰ ਇਕ ਚਿੰਗਾਰੀ ਹੁੰਦੀ ਹੈ, ਜਿਸ ਨੰੂ ਸਿਰਫ਼ ਸਹੀ ਮੰਚ 'ਤੇ ਮੌਕਾ ਦੇਣ ਦੀ ਜ਼ਰੂਰਤ ਹੁੰਦੀ ਹੈ |