ਲੁਧਿਆਣਾ, 21 ਜੁਲਾਈ (ਡਾ. ਤਰਲੋਚਨ ਸਿੰਘ)-ਕੈਨੇਡਾ ਵਾਸੀ 54 ਸਾਲਾ ਨਰਿੰਦਰ ਕੌਰ, ਜੋ ਪਹਿਲਾਂ ਲੁਧਿਆਣਾ ਦੇ ਸਰਕਾਰੀ ਕਾਲਜ 'ਚ ਭੂਗੋਲ ਵਿਸ਼ੇ ਦੀ ਲੈਕਚਰਾਰ ਰਹਿ ਚੁੱਕੀ ਹੈ, ਉਹ ਕੁਝ ਮਹੀਨੇ ਪਹਿਲਾਂ ਗੋਡਿਆਂ ਦੇ ਭਾਰੀ ਦਰਦ, ਅਕੜ ਅਤੇ ਪੌੜੀਆਂ ਚੜ੍ਹਨ 'ਚ ਮੁਸ਼ਕਿਲ ਦਾ ਸਾਹਮਣਾ ਕਰ ਰਹੀ ਸੀ | ਉਸ ਨੇ ਕਈ ਡਾਕਟਰਾਂ ਨੂੰ ਦਿਖਾਇਆ, ਪਰ ਕੋਈ ਵੀ ਡਾਕਟਰ ਉਸ ਦੀ ਸਰਜਰੀ ਕਰਨ ਲਈ ਤਿਆਰ ਨਹੀਂ ਸੀ | ਉਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਈਵਾ ਹਸਪਤਾਲ ਵਿਚ ਜਾਂਚ ਲਈ ਲਿਜਾਇਆ ਗਿਆ, ਜਿੱਥੇ ਪ੍ਰਸਿੱਧ ਆਰਥੋਪੈਡਿਕ ਸਰਜਨ ਡਾ. ਤਨਵੀਰ ਸਿੰਘ ਭੁਟਾਨੀ ਨੇ ਉਸ ਦੇ ਦੋਵੇਂ ਗੋਡਿਆਂ ਦੀ ਜਾਂਚ ਕੀਤੀ | ਜਾਂਚ ਕਰਨ ਉਪਰੰਤ ਡਾ. ਭੁਟਾਨੀ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਰੋਬੋਟਿਕ ਨੀ-ਰਿਪਲੇਸਮੈਂਟ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਹੁੰਗਾਰਾ ਭਰਨ ਤੋਂ ਬਾਅਦ ਡਾ. ਭੁਟਾਨੀ ਨੇ ਉਸ ਦੇ ਦੋਵੇਂ ਗੋਡਿਆਂ ਦੀ ਰੋਬੋਟਿਕ ਨੀ-ਰਿਪਲੇਸਮੈਂਟ ਸਰਜਰੀ ਕਰਕੇ ਉਸ ਨੂੰ ਚੱਲਣ ਫਿਰਨ ਦੇ ਕਾਬਲ ਬਣਾ ਦਿੱਤਾ | ਉਹ ਹੁਣ ਨਾ ਸਿਰਫ਼ ਬਿਨਾਂ ਦਰਦ ਦੇ ਤੁਰ ਫਿਰ ਰਹੀ ਹੈ, ਸਗੋਂ ਕੈਨੇਡਾ ਦੇ ਭਾਰੀ ਟਰੈਫ਼ਿਕ ਵਿਚ ਆਸਾਨੀ ਨਾਲ ਕਾਰ ਵੀ ਚਲਾ ਰਹੀ ਹੈ | ਡਾ. ਭੁਟਾਨੀ ਨੇ ਕਿਹਾ ਕਿ ਇਹ ਸਫਲਤਾ ਉਨ੍ਹਾਂ ਵਲੋਂ ਸਮੇਂ ਸਿਰ ਲਏ ਗਏ ਸਹੀ ਫ਼ੈਸਲੇ, ਆਧੁਨਿਕ ਤਕਨੀਕ ਅਤੇ ਵਿਸ਼ਵਾਸ ਦੀ ਮਿਸਾਲ ਹੈ ਕਿ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ, ਜਦ ਮਦਦ ਸਹੀ ਹੱਥਾਂ ਵਿਚ ਹੋਵੇ | ਬੀਤੇ ਦਿਨੀਂ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਖਾਸ ਤੌਰ 'ਤੇ ਡਾ. ਭੁਟਾਨੀ ਅਤੇ ਈਵਾ ਹਸਪਤਾਲ ਦੀ ਟੀਮ ਦਾ ਧੰਨਵਾਦ ਕਰਨ ਲੁਧਿਆਣਾ ਆਈ |